- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿੱਕੀਆਂ ਕਰੂੰਬਲਾਂ ਹਰ ਉਮਰ ਵਰਗ ਦੇ ਪਾਠਕਾਂ ਨੂੰ ਪ੍ਰੇਰਿਤ ਕਰਦਾ: ਕੁਲਵੰਤ ਸਿੰਘ ਸੰਘਾ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਦਰਜ ਪੰਜਾਬੀ ਦਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹਰ ਉਮਰ ਵਰਗ ਦੇ ਪਾਠਕਾਂ ਨੂੰ ਪ੍ਰੇਰਿਤ ਕਰਦਾ ਹੈ। ਇਹ ਵਿਚਾਰ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਨਿੱਕੀਆਂ ਕਰੂੰਬਲਾਂ ਦਾ ਨਵੀਨਤਮ ਅੰਕ ਜਾਰੀ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਰਸਾਲਾ ਬੱਚਿਆਂ ਵਾਸਤੇ ਹੈ ਪਰ ਇਸ ਰਸਾਲੇ ਤੋਂ ਹਰ ਉਮਰ ਵਰਗ ਦੇ ਪਾਠਕ ਜਿਵੇਂ ਅਧਿਆਪਕ, ਮਾਪੇ ਅਤੇ ਗੱਭਰੂ ਵੀ ਪ੍ਰੇਰਨਾ ਲੈਂਦੇ ਹਨ। ਅੱਛਰ ਕੁਮਾਰ ਜੋਸ਼ੀ ਨੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਰਸਾਲਾ ਪਿਛਲੇ 31 ਸਾਲਾਂ ਤੋਂ ਪੰਜਾਬੀ ਵਿੱਚ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਮੌਕੇ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਜੇਕਰ ਬੱਚੇ ਅਖਬਾਰਾਂ, ਪੁਸਤਕਾਂ ਅਤੇ ਰਸਾਲਿਆਂ ਨੂੰ ਸਾਥੀ ਬਣਾ ਲੈਣ ਤਾਂ ਉਹ ਜੀਵਨ ਵਿੱਚ ਹਰ ਮੰਜ਼ਿਲ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਸਿੰਘ, ਸੁਖਮਨ ਸਿੰਘ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ, ਮਨਜੀਤ ਕੌਰ, ਹਰਮਨਪ੍ਰੀਤ ਕੌਰ, ਡਾਕਟਰ ਬਲਵੀਰ ਕੌਰ ਰੀਹਲ, ਹਰਵੀਰ ਮਾਨ, ਪਵਨ ਸਕਰੂਲੀ, ਪਰਮਜੀਤ, ਰਘਵੀਰ ਸਿੰਘ ਕਲੋਆ ਆਦਿ ਹਾਜ਼ਰ ਸਨ।