- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਕਾਲਜ ਵਿਖੇ ਵਿਸ਼ਵ ਉੱਦਮੀ ਦਿਵਸ ਮੌਕੇ ਪ੍ਰੇਰਣਾਦਾਇਕ ਡਾਕੂਮੈਂਟਰੀ ਦੀ ਕੀਤੀ ਸਕ੍ਰੀਨਿੰਗ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ ਅਤੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਯੋਗ ਅਗਵਾਈ ਹੇਠ ਕਾਮਰਸ ਵਿਭਾਗ ਦੀ ਮੁਖੀ ਪ੍ਰੋ. ਗੁਰਪ੍ਰੀਤ ਕੌਰ ਦੀ ਨਿਗਰਾਨੀ ਵਿੱਚ ਕਾਲਜ ਦੇ ਕਾਮਰਸ ਵਿਭਾਗ ਅਤੇ ਇੰਸਟੀਚਿਊਟ ਇਨੋਵੇਸ਼ਨ ਕੌਂਸਲ ਦੇ ਆਪਸੀ ਸਹਿਯੋਗ ਨਾਲ 21 ਅਗਸਤ 2026 ਨੂੰ ਵਿਸ਼ਵ ਉੱਦਮੀ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਇੱਕ ਪ੍ਰੇਰਨਾਦਾਇਕ ਡਾਕੂਮੈਂਟਰੀ ਦੀ ਸਕ੍ਰੀਨਿੰਗ ਕੀਤੀ ਗਈ, ਜਿਸ ਵਿੱਚ ਸਫਲ ਉੱਦਮੀਆਂ ਦੀਆਂ ਜੀਵਨ ਯਾਤਰਾਵਾਂ, ਕਾਰੋਬਾਰ ਸ਼ੁਰੂ ਕਰਨ ਸਮੇਂ ਦਰਪੇਸ਼ ਚੁਣੌਤੀਆਂ, ਅਸਫਲਤਾਵਾਂ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਇਆ ਗਿਆ। ਡਾਕੂਮੈਂਟਰੀ ਰਾਹੀਂ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਸਫਲ ਉੱਦਮ ਲਈ ਰਚਨਾਤਮਕਤਾ, ਲਗਨ, ਸੋਚ-ਸਮਝ ਕੇ ਜੋਖਮ ਲੈਣ ਦੀ ਸਮਰੱਥਾ ਅਤੇ ਨਿਰੰਤਰ ਸਿੱਖਣ ਦੀ ਭਾਵਨਾ ਬੇਹੱਦ ਮਹੱਤਵਪੂਰਨ ਹਨ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉੱਦਮਤਾ ਦੀ ਅਸਲ ਦੁਨੀਆ ਨਾਲ ਜੋੜਦੀਆਂ ਹਨ। ਡਾ. ਦੇਸ਼ ਬੰਧੂ ਅਤੇ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਇਸ ਨੂੰ ਨੇਪਰੇ ਚਾੜ੍ਹਨ ਵਿੱਚ ਪ੍ਰੋ. ਪਾਰਸ, ਡਾ. ਸ਼ੂਚੀ ਸ਼ਰਮਾ ਅਤੇ ਪ੍ਰੋ. ਮੇਜਰ ਮੁਹੰਮਦ ਅਤੇ ਪ੍ਰੋ. ਦੀਪਿਕਾ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।