- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਬਾਰ ਬਾਬਾ ਗੁੱਗਾ ਜਾਹਿਰ ਪੀਰ ’ਤੇ ਹੋਇਆ ਦੋ ਰੋਜਾ ਸਲਾਨਾ ਜੋੜ ਮੇਲਾ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਮੇਲੇ ਸਾਡੀ ਪ੍ਰਾਚੀਨ ਸਭਿਅਤਾ, ਭਗਤੀ ਅਤੇ ਆਸਥਾ ਦੇ ਪ੍ਰਤੀਕ ਹਨ। ਧਾਰਮਿਕ ਮੇਲੇ ਸਾਡੀ ਸਾਂਝੀ ਸੰਸਕ੍ਰਿਤੀ ਅਤੇ ਸਮਾਜਿਕ ਏਕਤਾ ਦੇ ਪ੍ਰਤੀਕ ਹਨ ਅਤੇ ਸਾਨੂੰ ਜਾਤ-ਪਾਤ ਅਤੇ ਊਚ-ਨੀਚ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਇਹ ਵਿਚਾਰ ਦਰਬਾਰ-ਏ-ਬਾਬਾ ਗੁੱਗਾ ਜਾਹਰ ਪੀਰ ਹਰਿਆਣਾ ਦੇ ਗੱਦੀਨਸ਼ੀਨ ਬਾਬਾ ਅਸ਼ਨੀ ਕੁਮਾਰ ਨੇ ਦੋ ਦਿਨਾ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਦੇ ਸਮਾਪਨ ਸਮਾਰੋਹ ’ਤੇ ਸਾਂਝੇ ਕੀਤੇ। ਬਾਬਾ ਜਾਹਰ ਪੀਰ ਦਰਬਾਰ ਕੈਲੋਂ ਦੇ ਬਾਬਾ ਸੁਖਵਿੰਦਰ ਸਿੰਘ ਕੈਲੋਂ, ਮਹੰਤ ਮੋਨਿਕਾ ਮਾਈ, ਬਾਬਾ ਰੇਸ਼ਮ ਸ਼ਾਹ, ਸਾਈਂ ਨਸੀਬ ਚੰਦ ਸਾਬਰ ਚਿਸ਼ਤੀ, ਪੰਡਿਤ ਰਾਜੇਸ਼ ਕੁਮਾਰ ਨੇ ਮੇਲੇ ਦੀਆਂ ਧਾਰਮਿਕ ਰਸਮਾਂ ਅਦਾ ਕੀਤੀਆਂ। ਦੇਰ ਰਾਤ ਤੱਕ ਚੱਲੇ ਇਸ ਵਿਸ਼ਾਲ ਮੇਲੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਅਤੇ ਮੇਲਾ ਪ੍ਰੇਮੀਆਂ ਨੇ ਬਾਬਾ ਗੁੱਗਾ ਦੇ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਮੇਲੇ ਦੌਰਾਨ ਗਾਇਕ ਮੁਕੇਸ਼ ਇਨਾਇਤ ਨੇ ਅਪਰੰਪਾਰ ਮਹਿਮਾ ਦਾ ਗੁਣਗਾਣ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਤੋਂ ਇਲਾਵਾ ਦੀਪਕ ਦੀਪੀ, ਕੁਲਵਿੰਦਰ ਕਿੰਦਾ ਸਮੇਤ ਸੁੱਖ ਨੰਦਾਚੋਰੀਆਂ, ਸਤਵਿੰਦਰ ਸਹੋਤਾ, ਅਜੀਤ ਰਾਣਾ ਸਮੇਤ ਅਨੇਕਾਂ ਕਲਾਕਾਰਾਂ ਨੇ ਵੀ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਮੇਲੇ ਦੇ ਸਫਲ ਆਯੋਜਨ ਵਿੱਚ ਰਾਮ ਦਿਆਲ, ਮਨਜੀਤ ਸਿੰਘ ਮੱਖਣ, ਪਰਮਜੀਤ ਸਿੰਘ, ਗੁਰਮਿੰਦਰ ਸਿੰਘ ਇਟਲੀ, ਵਿੰਦਰ ਇਟਲੀ, ਪਰਮਜੀਤ ਸੋਨੂ ਜਲੰਧਰ, ਸੋਨੂ ਇਟਲੀ, ਪ੍ਰਿਆ ਕੈਨੇਡਾ ਅਤ ਹੋਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।