ਲਾਲਾ ਮਹਿੰਦਰ ਰਾਮ ਚੁੰਬਰ ਦੀ ਬਰਸੀ ਮਨਾਈ ਬਰਸੀ ਸਮਾਗਮ ਮਹਾਂਦਾਨੀ ਲਾਲਾ ਮਹਿੰਦਰ ਰਾਮ ਚੁੰਬਰ
Publish Date: Tue, 08 Sep 2026 03:23 PM (IST)
Updated Date: Tue, 08 Sep 2026 03:25 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਿਆਗ ਦੀ ਮੂਰਤ, ਫੱਕਰ ਸੁਭਾਅ ਦੇ ਮਾਲਕ ਅਤੇ ਰੂਹਾਨੀ ਰੂਹ ਲਾਲਾ ਮਹਿੰਦਰ ਰਾਮ ਚੁੰਬਰ ਮੀਰਪੁਰ ਜੱਟਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ ’ਚ ਰੰਗੀ ਹੋਈ ਰੂਹ ਨੇ ਆਪਣੀ ਸਾਰੀ ਉਮਰ ਦੀ ਨੇਕ ਕਮਾਈ ਨਾਲ ਸ਼੍ਰੀ ਖੁਰਾਲਗੜ੍ਹ ਸਾਹਿਬ ਵਾਸਤੇ ਬਹੁਤ ਹੀ ਉੱਘਾ ਯੋਗਦਾਨ ਪਾਇਆ। ਉਨ੍ਹਾਂ ਦੇ ਬਰਸੀ ਸਮਾਗਮ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਏ ਗਏ। ਇਸ ਮੌਕੇ ਵੱਡੀ ਗਿਣਤੀ ਚ ਸੰਗਤ ਨੇ ਪੁੱਜ ਕੇ ਮਹਾਦਾਨੀ ਲਾਲਾ ਮਹਿੰਦਰ ਰਾਮ ਚੁੰਬਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼੍ਰੀ ਚਰਨ ਛੋਹ ਗੰਗਾ ਦੇ ਚੇਅਰਮੈਨ ਨਾਜਰ ਰਾਮ ਮਾਨ, ਪ੍ਰਧਾਨ ਸੁਰਿੰਦਰ ਦਾਸ, ਮੁੱਖ ਕੈਸ਼ੀਅਰ ਸੰਤ ਕਰਮ ਚੰਦ, ਨੀਲਮ ਰੋੜ੍ਹੀ, ਗੁਰਲਾਲ ਸੈਲਾ, ਪਰਮਜੀਤ ਪਾਲ, ਸੰਤ ਗਿਰਧਾਰੀ ਲਾਲ, ਮਨਜੀਤ ਮੁੱਗੋਵਾਲ, ਸੰਤ ਨਰੰਜਣ ਸਿੰਘ, ਸੰਤ ਹਰਬੰਸ ਸਿੰਘ ਨੇ ਸੰਗਤਾਂ ਨੂੰ ਮਹਾਦਾਨੀ ਲਾਲਾ ਮਹਿੰਦਰ ਰਾਮ ਚੁੰਬਰ ਦੇ ਜੀਵਨ ਅਤੇ ਸੋਚ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਲਾਲਾ ਮਹਿੰਦਰ ਰਾਮ ਚੁੰਬਰ ਨੇ ਆਪਣੀ ਜ਼ਿੰਦਗੀ ਭਰ ਦੀ ਨੇਕ ਕਮਾਈ ਨਾਲ ਸ੍ਰੀ ਖੁਰਾਲਗੜ੍ਹ ਸਾਹਿਬ ਤਹਿ. ਗੜ੍ਹਸ਼ੰਕਰ ਵਾਸਤੇ 306 ਕਨਾਲ 8 ਮਰਲੇ ਜ਼ਮੀਨ ਖਰੀਦ ਕੇ ਗੁਰੂ ਸਾਹਿਬ ਦੇ ਨਾਂਅ ਤੇ ਰਜਿਸਟਰੀ ਕਰਵਾ ਕੇ ਸਮੁੱਚੀ ਆਦਿ ਧਰਮੀ ਕੌਮ ਨੂੰ ਸਮਰਪਿਤ ਕਰ ਦਿੱਤੀ। ਇਸ ਤੋਂ ਇਲਾਵਾ 40 ਕਨਾਲ 5 ਮਰਲੇ ਜ਼ਮੀਨ ਉਨ੍ਹਾਂ ਨੇ ਹੋਰ ਖਰੀਦ ਕੇ ਗੁਰੂ ਜੀ ਦੇ ਨਾਂਅ ਤੇ ਆਪਣੀ ਕੌਮ ਨੂੰ ਸਮਰਪਿਤ ਕੀਤੀ। ਇਸ ਮੌਕੇ ਜਗਦੀਸ਼ ਕੁਮਾਰ ਸਵਾਗਤੀ ਕਮੇਟੀ ਇੰਚਾਰਜ, ਸਮਰਾਟ ਟਿਕੂ ਅਦੋਣ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਭਾਈ ਕ੍ਰਿਸ਼ਨ ਸਿੰਘ ਆਦਿ ਵੀ ਹਾਜ਼ਰ ਸਨ।