- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਸ਼ੋਧਾਰਾ ਹਸਪਤਾਲ ਨਵਾਂਸ਼ਹਿਰ ਵਿਖੇ ਹਫਤਾਵਰ ਧਿਆਨ ਸਾਧਨਾ ਸ਼ਿਵਰ ਲਗਾਇਆ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਓਸ਼ੋਧਾਰਾ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਹਫਤਾਵਰੀ ਧਿਆਨ ਸਾਧਨਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਉਂਦੇ ਜਾਂਦੇ ਸਵਾਸ ਉੱਤੇ ਆਪਣੇ ਮਨ ਨੂੰ ਕੇਂਦਰਿਤ ਕਰਨਾ ਅਤੇ ਉਸ ਨੂੰ ਦੇਖਣਾ ਇਸ ਵਿਪਸਨਾ ਵਿਧੀ ਦਾ ਅਭਿਆਸ ਕਰਵਾਇਆ ਗਿਆ। ਉਪਰੰਤ ਸਾਰੇ ਹੀ ਸਾਧਕਾਂ ਨੇ ਪਰਮਾਤਮਾ ਦੇ ਧਿਆਨ ਵਿੱਚ ਡੁੱਬ ਕੇ ਆਨੰਦ ਅਤੇ ਸਕੂਨ ਦੀ ਪ੍ਰਾਪਤੀ ਕੀਤੀ। ਇਸ ਮੌਕੇ ਡਾ. ਰਾਜੀਵ ਅਗਰਵਾਲ, ਡਾ. ਰਚਨਾ, ਚੇਅਰਮੈਨ ਹਰਬੰਸ ਲਾਲ, ਸੁਆਮੀ ਪ੍ਰਵੇਸ਼, ਸੁਆਮੀ ਚੋਪੜਾ ਸਾਹਿਬ ਪਰਮਜੀਤ ਕੌਰ ਮੁੱਗੋਵਾਲ ਸਮੇਤ ਵੱਖ-ਵੱਖ ਥਾਵਾਂ ਤੋਂ ਸਾਧਕ ਹਾਜ਼ਰ ਹੋਏ। ਇਸ ਮੌਕੇ ਡਾ. ਰਾਜੀਵ ਅਗਰਵਾਲ ਅਤੇ ਡਾ. ਰਚਨਾ ਅਗਰਵਾਲ ਨੇ ਦੱਸਿਆ ਕਿ ਓਸ਼ੋ ਧਾਰਾ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਹਰ ਹਫਤੇ ਸਵੇਰੇ 9 ਤੋਂ 11 ਵਜੇ ਤੱਕ ਮੁਫਤ ਧਿਆਨ ਸਾਧਨਾ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਹੋ ਕੇ ਧਿਆਨ ਸਿੱਖ ਸਕਦਾ ਹੈ। 11, 12 ਅਤੇ 13 ਸਤੰਬਰ ਨੂੰ ਲਗਾਤਾਰ ਤਿੰਨ ਦਿਨ ਲੱਗਣ ਵਾਲੇ ਧਿਆਨ ਕੈਂਪ ਵਿੱਚ ਸੁਆਮੀ ਅਨੂਪਮ ਓਸ਼ੋ ਰਜਨੀਸ਼ ਦੀਆਂ ਧਿਆਨ ਵਿਧੀਆਂ ਦਾ ਸਾਧਕਾਂ ਨੂੰ ਅਭਿਆਸ ਕਰਵਾਉਣਗੇ। ਜਿਨ੍ਹਾਂ ਵੀ ਸਾਧਕਾਂ ਨੇ ਤਿੰਨ ਦਿਨ ਦੇ ਇਸ ਕੈਂਪ ਵਿੱਚ ਹਿੱਸਾ ਲੈਣਾ ਹੋਵੇ, ਉਹ ਓਸ਼ੋਧਾਰਾ ਹਸਪਤਾਲ ਵਿਖੇ ਸੰਪਰਕ ਕਰ ਸਕਦਾ ਹੈ।