ਹਿਮ ਮਿੱਤਰ ਮੰਡਲ ਦੀ ਨਵੀਂ ਕਾਰਜਕਾਰਨੀ ਦਾ ਗਠਨ ਹਿਮ ਮਿੱਤਰ ਮੰਡਲ ਦੀ ਨਵੀਂ ਕਾਰਜਕਾਰਨੀ ਦਾ ਕੀਤਾ ਗਠਨ
Publish Date: Sun, 06 Sep 2026 03:30 PM (IST)
Updated Date: Sun, 06 Sep 2026 03:31 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਹਿਮ ਮਿੱਤਰ ਮੰਡਲ ਅਤੇ ਡੋਗਰਾ ਵੈੱਲਫੇਅਰ ਸੁਸਾਇਟੀ ਮੁਕੇਰੀਆਂ ਦੇ ਨਵ-ਨਿਯੁਕਤ ਪ੍ਰਧਾਨ ਕੰਵਰ ਰਾਕੇਸ਼ ਸਿੰਘ ਵੱਲੋਂ ਸੰਸਥਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਪ੍ਰਧਾਨ ਦਾ ਅਹੁੱਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਸੰਸਥਾ ਨੂੰ ਹੋਰ ਸਰਗਰਮ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਦਿਆਂ ਵੱਖ-ਵੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਨਵੀਂ ਕਾਰਜਕਾਰਨੀ ਵਿੱਚ ਦਿਨੇਸ਼ ਰਾਣਾ ਮੌਜੋਵਾਲ ਨੂੰ ਮੀਤ ਪ੍ਰਧਾਨ, ਸ਼ਿਖਾ ਸਮਿਆਲ ਮੁਕੇਰੀਆਂ ਨੂੰ ਜਨਰਲ ਸਕੱਤਰ ਅਤੇ ਸੰਦੀਪ ਰਾਣਾ ਨਾਹਰਪੁਰ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਿਜੇ ਰਾਣਾ ਫੱਤੂਵਾਲ, ਕੁਲਤਾਰ ਸਿੰਘ ਗੋਲੜਾ, ਹਰਭਜਨ ਸਿੰਘ ਬਹਿਬਲ ਮੰਝ, ਅਸ਼ਵਨੀ ਕੁਮਾਰ ਚੌਧਰੀ ਉਲਾਹਾਂ, ਵਿਜੇ ਸੇਠੀ ਸਲਾਰੀਆ, ਸੰਜੀਵ ਚੌਹਾਨ ਮੁਸਾਹਿਬਪੁਰ, ਅਨਿਲ ਕਟੋਚ ਗੁੱਜਰ ਕਤਰਾਲਾ, ਪਰਵੀਨ ਸਿੰਘ ਡੁੱਗਰੀ ਅਵਾਣਾ ਆਦਿ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਇਸ ਦੌਰਾਨ ਸੁਸਾਇਟੀ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਸ਼ੰਭੂ ਨਾਥ ਭਾਰਤੀ ਮੌਜੋਵਾਲ, ਕੇਸੀ ਰਾਣਾ ਫੱਤੂਵਾਲ, ਵਿਕਾਸ ਮਨਕੋਟੀਆ ਬਾਗੋਵਾਲ, ਨਰਿੰਦਰ ਸਿੰਘ ਪੱਪੀ ਸੁਲੈਹਰੀਆਂ, ਐਡਵੋਕੇਟ ਸਰਬਜੀਤ ਸਿੰਘ ਫਿਰੋਜ਼ਪੁਰ, ਰਮੇਸ਼ ਚੰਦ ਤਲਵੰਡੀ ਕਲਾਂ, ਅਸ਼ੋਕ ਕੁਮਾਰ ਧੌਲਾਖੇੜਾ, ਦਵਿੰਦਰ ਸਿੰਘ ਕਲਸਾਂ, ਰਮੇਸ਼ ਰਾਣਾ ਮੁਸਾਹਿਬਪੁਰ, ਬਲਵੀਰ ਸਿੰਘ ਉਮਰਪੁਰ, ਸੁਖਦੇਵ ਸਿੰਘ ਮਾਖਾ, ਰੋਹਿਤ ਸ਼ਰਮਾ ਮੁਕੇਰੀਆਂ, ਭਵਾਨੀ ਸਿੰਘ ਧੌਲਾ ਖੇੜਾ, ਜਤਿੰਦਰ ਸਿੰਘ ਮੁੰਨਾ ਕਲਸਾਂ, ਸੁਰੇਸ਼ ਕੁਮਾਰ ਕਸਰਾਵਾਂ, ਵਰਿੰਦਰ ਲਗਵਾਲ ਧੌਲਾ ਖੇੜਾ, ਹਰਦੀਪ ਸਿੰਘ ਮੁਸਾਹਿਬਪੁਰ ਆਦਿ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਸੁਪਰੀਮ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਵਿੱਚ ਠਾਕੁਰ ਵਿਕਰਮ ਸਿੰਘ ਨੂੰ ਕਨਵੀਨਰ, ਗੁਲਵੰਤ ਰਾਣਾ ਅਤੇ ਪੰਡਿਤ ਕਿਸ਼ਨ ਚੰਦ ਨੂੰ ਸਹਿ-ਕਨਵੀਨਰ, ਜਦਕਿ ਐਡਵੋਕੇਟ ਆਰਕੇ ਜਸਵਾਲ, ਪ੍ਰਦੀਪ ਕਟੋਚ, ਪ੍ਰਸ਼ੋਤਮ ਸਿੰਘ ਅਤੇ ਰਣਵੀਰ ਸਿੰਘ ਨੂੰ ਸੁਪਰੀਮ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਇਸ ਸਮੇਂ ਕੰਵਰ ਰਾਕੇਸ਼ ਸਿੰਘ ਨੇ ਕਿਹਾ ਕਿ ਹਿਮ ਮਿੱਤਰ ਮੰਡਲ ਅਤੇ ਡੋਗਰਾ ਵੈੱਲਫੇਅਰ ਸੁਸਾਇਟੀ ਦਾ ਮੁੱਖ ਉਦੇਸ਼ ਸਮਾਜ ਸੇਵਾ, ਲੋੜਵੰਦ ਲੋਕਾਂ ਦੀ ਸਹਾਇਤਾ, ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜਨਾ ਅਤੇ ਖੇਤਰ ਵਿੱਚ ਭਾਈਚਾਰੇ ਤੇ ਏਕਤਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਾਰਜਕਾਰਨੀ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਸੰਸਥਾ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ।