- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜ੍ਹਦੀਵਾਲਾ ਤੋਂ ਚੰਡੀਗੜ੍ਹ ਮੋਰਚੇ ਲਈ ਜਥਾ ਰਵਾਨਾ

ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ : ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਵੱਲੋਂ ਪ੍ਰੈਸ ਨੂੰ ਦੱਸਿਆ ਗਿਆ ਕਿ ਪਿਛਲੇ ਇੱਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਧਰਨਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲਗਵਾਇਆ ਗਿਆ ਹੈ, ਜਿਸ ਵਿੱਚ ਕੱਲ ਸਰਕਲ ਗੜ੍ਹਦੀਵਾਲਾ ਤੋਂ ਜਥਾ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੀ ਮੰਗਾਂ ਹਨ, ਜਿਨ੍ਹਾਂ ਵਿੱਚ ਪਾਣੀਆਂ ਬਾਰੇ ਪਿਛਲੇ ਜੋ ਮਸਲੇ ਹਨ, ਉਨ੍ਹਾਂ ਨੂੰ ਸੈਸ਼ਨ ਬੁਲਾ ਕੇ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ ਅਤੇ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਗੰਨੇ ਦਾ ਮੁੱਲ 500 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਜਾਵੇ ਅਤੇ ਸਹਿਕਾਰੀ ਅਤੇ ਪ੍ਰਾਈਵੇਟ ਮਿਲਣਾ ਵੱਲੋਂ ਇੱਕ ਕਾਊਂਟਰ ਤੇ ਪੇਮੈਂਟ ਕੀਤੀ ਜਾਵੇ, ਪੇਂਡੂ ਦਸਤਕਾਰਾਂ ਨੂੰ ਘੱਟ ਤੋਂ ਘੱਟ 10 ਹਜਾਰ ਰੁਪਏ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ ਹੋਰ। ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਮੰਗਾਂ ਨੂੰ ਸਰਕਾਰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦੇ ਤੁਰੰਤ ਹੱਲ ਕੱਢੇ। ਇਸ ਸਮੇਂ ਕਮਲਦੀਪ ਸਿੰਘ ਸਮਰਾ, ਇਕਾਈ ਪ੍ਰਧਾਨ ਰੂਪੋਵਾਲ ਭੁਪਿੰਦਰ ਸਿੰਘ ਰਾਜਾ, ਗੁਰਮੀਤ ਸਿੰਘ ਜੀਆ ਸਹੋਤਾ ਕਲਾਂ, ਕਮਲਪ੍ਰੀਤ ਸਿੰਘ ਦਾਰਾਪੁਰ, ਗੁਰਮਿੰਦਰ ਸਿੰਘ ਧੂਤ ਕਲਾਂ, ਸਰਬਜੀਤ ਸਿੰਘ ਹਰਦੋਪੱਟੀ, ਗੁਣਤਨ ਕੁਮਾਰ ਗੜ੍ਹਦੀਵਾਲਾ ਅਤੇ ਹੋਰ ਵਿਸ਼ੇਸ਼ ਤੌਰ ’ਤੇ ਜਥੇ ਨਾਲ ਰਵਾਨਾ ਹੋਏ।