- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਕਠਾਰ ਦੇ ਵਿਦਿਆਰਥੀਆਂ ਨੇ ਜਿੱਤੇ 31 ਤਮਗੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਕਠਾਰ ਦੇ ਵਿਦਿਆਰਥੀਆਂ ਨੇ 9ਵੀਂ ਸਟੇਟ ਓਪਨ ਮਾਰਸ਼ਲ ਆਰਟਸ ਚੈਂਪੀਅਨਸ਼ਿਪ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੋਸ਼ਨ ਕੀਤਾ। ਸੂਬਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਡੀਏਵੀ ਆਡੀਟੋਰੀਅਮ ਜਲੰਧਰ ਵਿਖੇ ਕਰਵਾਈ ਗਈ। ਚੈਂਪੀਅਨਸ਼ਿਪ ਵਿੱਚ ਲੁਧਿਆਣਾ, ਫਗਵਾੜਾ, ਕਪੂਰਥਲਾ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਕਠਾਰ ਦੇ ਵਿਦਿਆਰਥੀਆਂ ਨੇ ਕੁੱਲ 31 ਤਮਗੇ ਆਪਣੇ ਨਾਮ ਕੀਤੇ। ਇਨ੍ਹਾਂ ਵਿੱਚ 11 ਸੋਨੇ, 10 ਚਾਂਦੀ ਅਤੇ 10 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆਂ ਕਿ ਕਲਾਸ ਪਹਿਲੀ ਤੋਂ ਸਹਿਜ ਕੌਰ, ਫਤਿਹ ਸਿੰਘ ਅਤੇ ਸਮੀਰ, ਕਲਾਸ ਦੂਜੀ ਤੋਂ ਕੇਵਿਨ ਅਤੇ ਰਿਆਂਸ਼ੀ, ਕਲਾਸ ਚੌਥੀ ਤੋਂ ਗੁਰਸ਼ਾਨ ਮਾਹੀ ਅਤੇ ਮਨਕੀਰਤ ਚੁੰਬਰ, ਕਲਾਸ ਪੰਜਵੀਂ ਤੋਂ ਸਹਿਜਪ੍ਰੀਤ ਕੌਰ ਅਤੇ ਹਰਤਾਜਵੀਰ ਸਿੰਘ, ਕਲਾਸ ਛੇਵੀਂ ਤੋਂ ਮਨਸੀਰਤ ਕੌਰ ਅਤੇ ਕਲਾਸ ਅੱਠਵੀਂ ਤੋਂ ਹਰਵੀਰ ਸਿੰਘ ਨੇ ਸੋਨੇ ਦੇ ਤਮਗੇ ਜਿੱਤੇ।