- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ਼੍ਰੀ ਕ੍ਰਿਸ਼ਨ - ਸੁਦਾਮਾ ਦੋਸਤੀ ਦੀ ਕਹਾਣੀ ਸੁਣ ਸ਼ਰਧਾਲੂ ਹੋਏ ਭਾਵੁਕ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਪਿੰਡ ਝੱਜ ਬ੍ਰਾਹਮਣ ਵਿਖੇ ਤ੍ਰਿਦੇਵ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ਕਰਵਾਈ 17ਵੀਂ ਸ਼੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਸਾਧਿਕਾ ਗੌਰਾਂਗੀ ਪ੍ਰਿਆ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੇ ਪਰਮ ਮਿੱਤਰ ਸੁਦਾਮਾ ਦੀ ਦੋਸਤੀ ਦੀ ਇੱਕ ਭਾਵੁਕ ਕਹਾਣੀ ਸੁਣਾਈ। ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਦਾ ਵਰਣਨ ਸੁਣ ਸ਼ਰਧਾਲੂ ਭਾਵੁਕ ਹੋ ਗਏ ਤੇ ਅੱਖਾਂ ਨਮ ਹੋ ਗਈਆਂ। ਸਾਧਿਕਾ ਨੇ ਦੱਸਿਆ ਕਿ ਸੁਦਾਮਾ ਅਤੇ ਸ਼੍ਰੀ ਕ੍ਰਿਸ਼ਨ ਦੀ ਦੋਸਤੀ ਵਿੱਚ ਕੋਈ ਸਵਾਰਥ ਜਾਂ ਭੇਦਭਾਵ ਨਹੀਂ ਸੀ। ਜਦੋਂ ਸੁਦਾਮਾ, ਆਪਣੀ ਗਰੀਬੀ ਦੇ ਬਾਵਜੂਦ, ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਿਲਣ ਲਈ ਦਵਾਰਕਾ ਪਹੁੰਚੇ ਤਾਂ ਭਗਵਾਨ ਨੇ ਉਨ੍ਹਾਂ ਨੂੰ ਦੇਖਦੇ ਹੀ ਉਨ੍ਹਾਂ ਨੂੰ ਗਲੇ ਲਗਾ ਲਿਆ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਪਣੇ ਦੋਸਤ ਲਈ ਪਿਆਰ ਇਹ ਸੰਦੇਸ਼ ਦਿੰਦਾ ਹੈ ਕਿ ਸੱਚੀ ਦੋਸਤੀ ਦੌਲਤ ’ਤੇ ਨਹੀਂ ਸਗੋਂ ਪਿਆਰ, ਵਿਸ਼ਵਾਸ ਅਤੇ ਸਮਰਪਣ ’ਤੇ ਬਣੀ ਹੈ। ਇਸ ਕਥਾ ਸਮਾਗਮ ਵਿੱਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ , ਸੰਗਠਨ ਸਕੱਤਰ ਕੇਸ਼ਵ ਸੈਣੀ ਅਤੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰੀਕਿਸ਼ਨ ਸੈਣੀ ਵਿਸ਼ੇਸ਼ ਤੌਰ ’ਤੇ ਕਥਾ ਵਿੱਚ ਸ਼ਾਮਲ ਹੋਏ ਅਤੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੰਡਤ ਨਰਿੰਦਰ ਕੁਮਾਰ, ਪੰਡਤ ਨਰੇਸ਼ ਕੁਮਾਰ, ਪੰਡਤ ਨਰੋਤਮ ਲਾਲ ਸ਼ਰਮਾ, ਸਰਪੰਚ ਗੁਰਮੀਤ ਸਿੰਘ, ਸਰਪੰਚ ਤਰਲੋਕ ਸਿੰਘ, ਗੋਗੀ ਗੋਰਵਾਹਾ, ਕਾਂਤਾ ਰਾਣੀ, ਕਮਲੇਸ਼ ਰਾਣੀ, ਪੂਨਮ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।