- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ ਯੂ ਸੈਨੇਟ ਚੋਣ ਲਈ ਸਾਬਕਾ ਸਿੰਡੀਕੇਟ ਅਤੇ ਸੈਨੇਟਰ ਪ੍ਰੋ ਸੰਦੀਪ ਸਿੰਘ ਸੀਕਰੀ ਨੂੰ ਜਿਤਾਉਣ ਦਾ ਸੱਦਾ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੁਲਾਜ਼ਮ, ਵਿਦਿਆਰਥੀ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲੜ ਰਹੇ ਪੰਜਾਬ ਯੂਨੀ. ਦੇ ਸਾਬਕਾ ਸਿੰਡੀਕੇਟ ਤੇ ਸੈਨੇਟਰ ਰਹੇ ਵਿਦਿਆਰਥੀ ਤੇ ਨੌਜਵਾਨ ਆਗੂ ਸੰਦੀਪ ਸਿੰਘ ਸੀਕਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਐਡਵੋਕੇਟ ਸੂਰਜ ਸਿੰਘ, ਪ੍ਰਿੰਸੀ ਪਰਮਜੀਤ ਸਿੰਘ, ਪ੍ਰਿੰਸੀ ਸਤਨਾਮ ਸਿੰਘ, ਐਡਵੋਕੇਟ ਗੁਰਬੀਰ ਸਿੰਘ ਚੋਟਾਲਾ, ਸਰਪੰਚ ਦਮਨਦੀਪ ਸਿੰਘ ਬਿੱਲਾ ਨਰਿਆਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੋਟਰਾਂ ਨੂੰ ਪ੍ਰੋ. ਸੰਦੀਪ ਸਿੰਘ ਸੀਕਰੀ ਦੇ ਸੀਰੀਅਲ ਨੰ. 42 ਨੂੰ ਪਹਿਲੀ ਪ੍ਰੈਫਰੈਂਸ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰੋ. ਸੀਕਰੀ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਵਿਦਿਆਰਥੀਆਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਲਈ ਸਰਗਰਮ ਆਗੂ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪ੍ਰੋ. ਸੀਕਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ ਹੁਨਰਮੰਦ ਜੁਆਨੀ ਦਾ ਤੇਜ਼ੀ ਨਾਲ ਹੋ ਰਿਹਾ ਪਲਾਇਨ ਰੋਕਣ ਲਈ ਹਰ ਵਰਗ ਦੇ ਵਿਦਿਆਰਥੀ ਲਈ ਸਸਤੀ ਅਤੇ ਰੁਜ਼ਗਾਰ ਪੱਖੀ ਸਿੱਖਿਆ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ, ਯੂਨੀਵਰਸਿਟੀਆਂ ਤੇ ਵਿੱਦਿਅਕ ਢਾਂਚੇ ’ਚ ਵਿਦਿਆਰਥੀਆਂ ਤੇ ਹੁਨਰਮੰਦ ਨੌਜਵਾਨਾਂ ਦੇ ਹਿੱਤ ਪੂਰਨ ਵਾਲੇ ਆਗੂ ਨੁਮਾਇੰਦਗੀ ਕਰਨਗੇ।