ਗੁੱਗਾ ਨੌਮੀ ਪੁਰਬ ਰਵਾਇਤੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁੱਗਾ ਨੌਮੀ ਪੁਰਬ ਰਵਾਇਤੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Publish Date: Sat, 05 Sep 2026 04:26 PM (IST)
Updated Date: Sat, 05 Sep 2026 04:28 PM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ : ਹਰਿਆਣਾ ਦੇ ਪ੍ਰਾਚੀਨ ਅਤੇ ਇਤਿਹਾਸਕ ਧਾਰਮਿਕ ਅਸਥਾਨ ਗੁੱਗਾ ਜ਼ਾਹਰ ਪੀਰ ਦੇ ਪਾਵਨ ਦਰਬਾਰ ਵਿਖੇ ਗੁੱਗਾ ਨੌਮੀ ਪੁਰਬ ਰਵਾਇਤੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੂਰ-ਦੂਰ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਦਿਨ ਭਰ ਬਾਬਾ ਗੁੱਗਾ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਆਪਣੇ ਪਰਿਵਾਰ ਤੇ ਖੇਤਰ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਪਾਵਨ ਅਵਸਰ ਤੇ ਗੱਦੀ ਨਸ਼ੀਨ ਬਾਬਾ ਅਸ਼ਨੀ ਕੁਮਾਰ ਜੀ ਨੇ ਧਾਰਮਿਕ ਰਸਮਾਂ ਸੰਪੂਰਨ ਕਰਵਾਉਣ ਉਪਰੰਤ ਸਮੁੱਚੀ ਮਾਨਵਤਾ ਅਤੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਰਾਮ ਦਿਆਲ, ਮਨਜੀਤ ਸਿੰਘ ਮੱਖਣ, ਸਰਪੰਚ ਕਰਮ ਸਿੰਘ ਤਾਜਪੁਰ, ਪਰਮਜੀਤ ਸੋਨੂ ਜਲੰਧਰ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮਨਿੰਦਰ ਸਿੰਘ ਪਾਬਲਾ, ਰਵਿੰਦਰ ਬੱਬੂ, ਕਮਲਜੀਤ ਸਿੰਘ, ਰਤਨ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬਾਬਾ ਅਸ਼ਨੀ ਕੁਮਾਰ ਦੀ ਅਗਵਾਈ ਹੇਠ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਨੰਗੇ ਪੈਰੀਂ ਛਤਰ ਪਰਿਕਰਮਾ ਕੀਤੀ ਗਈ। ਗੁੱਗਾ ਗਾਇਨ ਮੰਡਲੀ ਨੇ ਦਰਬਾਰ ਵਿੱਚ ਬਾਬਾ ਜੀ ਦੀ ਆਰਤੀ ਉਤਾਰੀ ਅਤੇ ਗਾਥਾਵਾਂ ਦਾ ਦਿਨ ਭਰ ਗਾਇਨ ਕੀਤਾ। ਇਸ ਮੌਕੇ ਭੀਸ਼ਮ ਚੋਪੜਾ, ਸ਼ੰਕਰ ਸਿੰਘ, ਵਿੰਦਰ ਇਟਲੀ, ਸਤਨਾਮ ਸਿੰਘ, ਜਰਨੈਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।