- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
31ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮੋਤਸਵ ਸ਼ਰਧਾਪੂਰਬਕ ਸੰਪੰਨ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਮੇਟੀ ਵੱਲੋਂ ਮਹਿਸ਼ਾਸੁਰ ਮਰਦਾਨੀ ਦੇਵੀ ਮਾਤਾ ਗੜ੍ਹਦੀਵਾਲਾ ਦੇ ਅਪਾਰ ਆਸ਼ੀਰਵਾਦ ਅਤੇ ਸਮੂਹ ਇਲਾਕਾ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਸਥਾਨਕ ਜੰਜ ਘਰ ਗੜ੍ਹਦੀਵਾਲਾ ਵਿਖੇ ਕਰਵਾਇਆ ਜਾ ਰਿਹਾ 31ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮੋਤਸਵ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋ ਗਿਆ। ਸਮਾਗਮ ਦੇ ਅੰਤਿਮ ਦਿਨ ਦੀ ਕਥਾ ਦਾ ਸ਼ੁੱਭਆਰੰਭ ਮੁੱਖ ਮਹਿਮਾਨਾਂ ਅਤੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਪਵਿੱਤਰ ਜੋਤ ਪ੍ਰਚੰਡ ਕਰ ਕੇ ਕੀਤਾ ਗਿਆ। ਅੰਤਿਮ ਦਿਨ ਦੀ ਕਥਾ ਦੌਰਾਨ ਕਥਾਵਾਚਕਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਸਰੂਪ ਦੀਆਂ ਅਲੌਕਿਕ ਲੀਲਾਵਾਂ, ਮਾਖਨ ਚੋਰੀ, ਗੋਵਰਧਨ ਪੂਜਾ ਅਤੇ ਕੰਸ ਵਧ ਪ੍ਰਸੰਗ ਦਾ ਬਹੁਤ ਹੀ ਰਸਭਿੰਨਾ ਵਰਣਨ ਕੀਤਾ ਗਿਆ। ਇਸ ਉਪਰੰਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਾਆਰਤੀ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸੰਜੀਵ ਸ਼ਰਮਾ ਅਤੇ ਕਮੇਟੀ ਮੈਂਬਰਾਂ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।