- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਦਿਵਸ 'ਤੇ ਕਰਵਾਇਆ ਜਾਗਰੂਕ ਸਮਾਗਮ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਬੀਡੀਓ ਕਾਲੋਨੀ ਮਾਹਿਲਪੁਰ ਵਿਖੇ ਅਧਿਆਪਕ ਦਿਵਸ ਮਨਾਉਂਦੇ ਹੋਏ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਰਾਸ਼ਟਰ ਮਾਤਾ ਸਵਿਤਰੀ ਬਾਈ ਫੂਲੇ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਮੂਹਿਕ ਤੌਰ ’ਤੇ ਮੈਡੀਟੇਸ਼ਨ ਕਰ ਕੇ ਬੁੱਧ ਮਹਾਪੁਰਸ਼ਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਗਗਨਦੀਪ ਕੌਰ ਸੋਨੂ, ਚੇਅਰਮੈਨ ਨਿਰਮਲ ਕੌਰ ਬੋਧ, ਉੱਘੇ ਸਮਾਜ ਸੇਵਕ ਧਰਮ ਸਿੰਘ ਫੌਜੀ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਗਗਨਦੀਪ ਕੌਰ ਸੋਨੂ ਨੇ ਕਿਹਾ ਕਿ ਮਾਤਾ ਸਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ, ਸਮਾਜ ਸੁਧਾਰਕ ਅਤੇ ਲੜਕੀਆਂ ਦੀ ਸਿੱਖਿਆ ਦੀ ਅਗਵਾਈ ਕਰਨ ਵਾਲੀ ਮਹਾਨ ਸ਼ਖ਼ਸੀਅਤ ਸਨ। ਨਿਰਮਲ ਕੌਰ ਬੋਧ ਨੇ ਦੱਸਿਆ ਕਿ ਮਾਤਾ ਸਵਿਤਰੀ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਰਾਓ ਫੂਲੇ ਨਾਲ ਮਿਲ ਕੇ ਲੜਕੀਆਂ ਅਤੇ ਸਮਾਜ ਦੇ ਦੁਖਿਆਰੇ ਵਰਗਾਂ ਲਈ ਸਿੱਖਿਆ ਦੇ ਦਰਵਾਜੇ ਖੋਲੇ। ਰੇਖਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਬੇਇਨਸਾਫੀ, ਅਛੂਤਪਨ ਅਤੇ ਔਰਤ ਨਾਲ ਭੇਦਭਾਵ ਖ਼ਿਲਾਫ਼ ਆਵਾਜ਼ ਉਠਾਈ। ਅਖੀਰ ਵਿੱਚ ਅਕਤੂਬਰ ਮਹੀਨੇ ਅਸ਼ੋਕ ਵਿਜੇ ਦਸਵੀਂ ਸਮਾਗਮ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।