- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਜੀਵ ਕੁਮਾਰ ਮਿਠੂ ਕਪਿਲਾ ਬਣੇ ਦੁਸਹਿਰਾ ਕਮੇਟੀ ਦੇ ਪ੍ਰਧਾਨ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਨਿਊ ਸ਼੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਦੀ ਮੀਟਿੰਗ ਦੁਸਹਿਰਾ ਗਰਾਊਂਡ ਹਰਿਆਣਾ ਵਿਖੇ ਪ੍ਰਧਾਨ ਸੰਜੀਵ ਕੁਮਾਰ ਪੂਨੀ ਦੀ ਅਗਵਾਈ ਹੇਠ ਹੋਈ, ਜਿਸ ’ਚ ਦੁਸਹਿਰਾ ਮੇਲਾ ਕਰਵਾਉਣ ਅਤੇ ਨਵੀਂ ਕਮੇਟੀ ਦੀ ਚੋਣ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਸੰਜੀਵ ਕੁਮਾਰ ਮਿੱਠੂ ਕਪਿਲਾ ਨੂੰ ਦੁਸਹਿਰਾ ਮੇਲਾ ਕਰਵਾਉਣ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਿੱਠੂ ਕਪਿਲਾ ਨੇ ਕਿਹਾ ਕਿ ਕਸਬਾ ਹਰਿਆਣਾ ਵਿਖੇ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਦੁਸਹਿਰਾ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੰਜੀਵ ਮਿੱਠੂ ਨੂੰ ਪ੍ਰਧਾਨ, ਸੰਜੀਵ ਕੁਮਾਰ ਪੂਨੀ ਚੇਅਰਮੈਨ, ਗੁਲਸ਼ਨ ਰਾਏ ਪਾਸੀ, ਸੰਜੇ ਕਪਿਲਾ, ਰਵੀ ਸ਼ਰਮਾ ਜਤਿੰਦਰ ਬੱਬੂ ਨੂੰ ਸਲਾਹਕਾਰ, ਪ੍ਰਤਾਪ ਸਿੰਘ ਭੋਲਾ ਨੂੰ ਸੀਨੀਅਰ ਵਾਈਸ ਪ੍ਰਧਾਨ, ਜਰਨੈਲ ਸਿੰਘ ਵਾਈਸ ਪ੍ਰਧਾਨ, ਅਕੇਸ਼ ਠਾਕੁਰ ਤੇ ਰਮਨ ਸੈਣੀ ਕੈਸ਼ੀਅਰ, ਕੁਲਦੀਪ ਕੁਮਾਰ ਅਰਵਿੰਦ ਵਾਸਦੇਵ ਸੈਕਟਰੀ, ਡੋਲਾ ਇੰਚਾਰਜ ਮਾਸਟਰ ਮੋਹਨ ਲਾਲ, ਹਰਵਿੰਦਰ ਸਿੰਘ ਕਾਹਲੋ, ਕਾਕਾ ਸਰਪੰਚ, ਰਿੰਕੂ ਕਬੀਰਪੁਰ ਸ਼ੇਖਾਂ, ਵਲੰਟੀਅਰ ਗੰਨੂ ਹਰਿਆਣਾ, ਰਾਕੇਸ਼ ਦੱਤ, ਤਾਰਾ ਸੰਧੂ, ਕੈਲਾਸ਼ ਚੰਦਰ, ਕਾਕਾ ਸਾਊਂਡ ਬੰਟੀ ਸੈਣੀ, ਦੀਪਕ ਭੱਲਾ, ਹਰੀਸ਼ ਚੰਦਰ ਮਾਟਾ, ਰਾਕੇਸ਼ ਭੱਲਾ, ਸੌਰਵ ਸੈਣੀ, ਵਿੱਕੀ ਖਾਦ ਸਟੋਰ, ਸਚਿਨ ਭੱਲਾ, ਦੀਪਕ ਕੁਮਾਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਆਰਟ ਇੰਚਾਰਜ ਟੋਨੀ ਪੈਂਟਰ, ਰਿਸ਼ੀ ਸੈਣੀ, ਕੰਨੂ ਕਾਲੀਆ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਅਨਮੋਲ ਜਸਰਾ, ਸੋਨੂੰ, ਵਿਸ਼ਾਲ ਕਪਿਲਾ, ਕੁਲਦੀਪ ਕੁਮਾਰ ਦੀਪਾ, ਅਰਵਿੰਦ ਕੁਮਾਰ, ਅਰਮਿੰਦਰ ਸਿੰਘ ਕਾਹਲੋਂ, ਰਿਸ਼ੀ ਕੁਮਾਰ, ਸੁਖਦੀਪ ਸਿੰਘ ਧਨੋਵਾਲ, ਸੁਖਦੀਪ ਸਿੰਘ ਧਨੋਆ, ਸੋਨੂੰ ਕਪਿਲਾ, ਕੁਲਵਿੰਦਰ ਸੰਧੂ ਤੇ ਹੋਰ ਹਾਜ਼ਰ ਸਨ।