ਸੀਐੱਚਸੀ ਬੀਨੇਵਾਲ ਵਿਖੇ ਨੇਤਰਦਾਨ ਤੇ ਦੇਹਦਾਨ ਜਾਗਰੂਕਤਾ ਕੈਂਪ ਲਗਾਇਆ ਸੀਐਚਸੀ ਬੀਨੇਵਾਲ ਵਿਖੇ ਨੇਤਰਦਾਨ ਅਤੇ ਦੇਹਦਾਨ ਜਾਗਰੂਕਤਾ ਕੈਂਪ ਲਗਾਇਆ
Publish Date: Thu, 03 Sep 2026 05:28 PM (IST)
Updated Date: Thu, 03 Sep 2026 05:31 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਨੇਤਰਦਾਨ ਅਤੇ ਦੇਹਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਮਹਾਨ ਮਾਨਵਤਾਵਾਦੀ ਕਾਰਜ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਰੋਟਰੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬੀਨੇਵਾਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਜਾਗਰੂਕਤਾ ਕੈਂਪ ਦੌਰਾਨ ਚਾਰ ਵਿਅਕਤੀਆਂ ਨੇ ਮਰਨ ਉਪਰੰਤ ਦੇਹਦਾਨ ਕਰਨ ਅਤੇ 10 ਵਿਅਕਤੀਆਂ ਨੇ ਨੇਤਰਦਾਨ ਕਰਨ ਲਈ ਫਾਰਮ ਭਰ ਕੇ ਆਪਣਾ ਸੰਕਲਪ ਪ੍ਰਗਟ ਕੀਤਾ। ਰੋਟਰੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਜੇਬੀ ਬਹਿਲ ਨੇ ਕਿਹਾ ਕਿ ਨੇਤਰਦਾਨ ਰਾਹੀਂ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ, ਜਦਕਿ ਦੇਹਦਾਨ ਮੈਡੀਕਲ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਸੀਐੱਚਸੀ ਬੀਨੇਵਾਲ ਦੇ ਐੱਸਐੱਮਓ ਡਾ. ਨਿਰਮਲ ਸਿੰਘ ਨੇ ਕਿਹਾ ਕਿ ਨੇਤਰਦਾਨ ਅਤੇ ਦੇਹਦਾਨ ਨੂੰ ਲੈ ਕੇ ਸਮਾਜ ਦੇ ਹਰ ਵਰਗ ਤੱਕ ਸਹੀ, ਵਿਗਿਆਨਕ ਅਤੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਾਡੀ ਡੋਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਤਰਸੇਮ ਸਿੰਘ, ਪ੍ਰੋਫੈਸਰ ਦਲਜੀਤ ਸਿੰਘ, ਮਦਨ ਮਹਾਜਨ, ਜਸਬੀਰ ਕੰਵਰ, ਗੜ੍ਹਸ਼ੰਕਰ ਯੂਨਿਟ ਦੇ ਪ੍ਰਧਾਨ ਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਅਜਾਇਬ ਸਿੰਘ ਬੋਪਾਰਾਏ, ਜਨਰਲ ਸਕੱਤਰ ਭੂਪਿੰਦਰ ਸਿੰਘ, ਸਕੱਤਰ ਓਂਕਾਰ ਸਿੰਘ ਚਾਹਲਪੁਰੀ, ਕੈਸ਼ੀਅਰ ਰਾਜਨ ਮਲ੍ਹਣ, ਆਫਿਸ ਸਕੱਤਰ ਰਮਨਦੀਪ ਸਿੰਘ, ਸਾਬਕਾ ਸਰਪੰਚ ਕੁਲਭੂਸ਼ਣ ਕੁਮਾਰ, ਸਾਬਕਾ ਸਰਪੰਚ ਦਵਿੰਦਰ ਸਿੰਘ, ਕਣਵ ਗ੍ਰੀਨ ਫਾਊਂਡੇਸ਼ਨ ਦੇ ਸੰਸਥਾਪਕ ਰਾਮਪਾਲ ਭਾਰਦਵਾਜ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।