ਆਰਟੀਫੀਸ਼ਲ ਇੰਟੈਲੀਜੈਂਸ ਦੇ ਦੌਰ ’ਚ ਅਧਿਐਨ ਤੇ ਅਧਿਆਪਨ ਵਿਸ਼ੇ ’ਤੇ ਸੈਮੀਨਾਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਤੇ ਅਧਿਆਪਨ ਵਿਸ਼ੇ 'ਤੇ ਸੈਮੀਨਾਰ
Publish Date: Thu, 03 Sep 2026 04:18 PM (IST)
Updated Date: Thu, 03 Sep 2026 04:22 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਖੋਜ ਅਤੇ ਅਧਿਐਨ ਦੀਆਂ ਨਵੀਂ ਰੁਚੀਆਂ ਪੈਦਾ ਕਰਨ ਦੇ ਮੰਤਵ ਨਾਲ ‘ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਤੇ ਅਧਿਆਪਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਵਜੋਂ ਐਡਵੋਕੇਟ ਰੂਬਲ ਅਤੇ ਸੀਨੀਅਰ ਅਧਿਆਪਕ ਜਸਵਿੰਦਰ ਜੱਸਲ ਨੇ ਸ਼ਿਰਕਤ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਨੌਜਵਾਨ ਸਮਾਜ ਸੇਵੀ ਬਲਵਿੰਦਰ ਕੁਮਾਰ ਮਨੌਲੀਆਂ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮਸਨੂਈ ਬੌਧਿਕਤਾ ਦੇ ਦੌਰ ’ਚ ਅਧਿਐਨ ਦੀਆਂ ਨਵੀਆਂ ਰੁਚੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਤਜਿੰਦਰ ਸਿੰਘ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਵਿਚ ਅਧਿਐਨ ਅਧਿਆਪਨ ਸਬੰਧੀ ਅਜਿਹਾ ਸੰਵਾਦ ਵਿਦਿਆਰਥੀਆਂ ਅੰਦਰ ਖੋਜ ਦੀਆਂ ਨਵੀਆਂ ਰੁਚੀਆਂ ਪੈਦਾ ਕਰਦਾ ਹੈ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਸ੍ਰਿਸ਼ਟੀ, ਗੁਰਪ੍ਰੀਤ ਕੌਰ, ਹਰਲੀਨ, ਅਹਿਸਾਸ, ਸਕੀਨਾ, ਜੈਸਮੀਨ ਅਤੇ ਗੁਰਲੀਨ ਕੌਰ ਨੇ ਭਖਵੇਂ ਸੰਵਾਦ ਵਿੱਚ ਹਿੱਸਾ ਲਿਆ ਅਤੇ ਏਆਈ ਨਾਲ ਅਧਿਐਨ, ਖੋਜ ਅਤੇ ਅਧਿਆਪਨ ਖੇਤਰ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਦੱਸਿਆ। ਇਸ ਮੌਕੇ ਐਡਵੋਕੇਟ ਰੂਬਲ ਅਤੇ ਜਸਵਿੰਦਰ ਜੱਸਲ ਨੇ ਏਆਈ ਅਤੇ ਮਨੁੱਖੀ ਬੌਧਿਕਤਾ ਦੇ ਵਾਜਬ ਸੁਮੇਲ ਬਾਰੇ ਵਿਚਾਰ ਰੱਖੇ। ਹਾਜ਼ਰ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਮੌਕੇ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।