- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬੱਸੀ ਬਾਜੀਦ ਵਿਚ ਬਣ ਰਹੀ ਡਿਸਪੈਂਸਰੀ ਨੂੰ ਬੀਤੀ ਰਾਤ ਚੌਰਾ ਨੇ ਬਣਾਇਆ ਨਿਸ਼ਾਨਾ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬੱਸੀ ਬਾਜੀਦ ਵਿੱਚ ਬਣ ਰਹੀ ਸਰਕਾਰੀ ਡਿਸਪੈਂਸਰੀ ਵਿੱਚ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਮੁਤਾਬਿਕ ਅਰੂਜ ਵਾਲੀਆ ਗੌਰਮੈਂਟ ਕੰਟਰੈਕਟਰ ਨੇ ਦੱਸਿਆ ਕਿ ਪਿੰਡ ਬਸੀ ਬਾਜੀਦ ਵਿੱਚ ਬਣ ਰਹੀ ਡਿਸਪੈਂਸਰੀ ਦਾ ਕੰਮ ਉਨ੍ਹਾਂ ਅਧੀਨ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੇਰ ਦੇ ਸਮੇਂ ਜਦੋਂ ਲੇਬਰ ਕੰਮ ਕਰਨ ਲਈ ਆਈ ਤਾਂ ਉਨ੍ਹਾਂ ਨੂੰ ਲੇਬਰ ਨੇ ਫੋਨ ਕੀਤਾ ਕਿ ਡਿਸਪੈਂਸਰੀ ਵਿੱਚ ਰੱਖਿਆ ਸਾਮਾਨ ਚੋਰੀ ਹੋ ਚੁੱਕਾ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਚੋਰਾਂ ਵੱਲੋਂ ਚਗਾਠ ਦੇ ਤੰਦਰੇ ਵਿੱਚ ਲੱਗੀਆਂ ਸੀਖਾਂ ਨੂੰ ਚੋਰਾਂ ਵੱਲੋਂ ਤੋੜ ਕੇ ਅੰਦਰ ਦਾਖਲ ਹੋ ਕੇ ਅੰਦਰ ਪਿਆ ਸਾਮਾਨ ਬੋਰੇ ਸੀਮੈਂਟ, 200 ਮੀਟਰ ਥਰੀ ਕੋਰ ਤਾਰ, 150 ਮੀਟਰ ਟੂ ਕੋਰ ਤਾਰ, 100 ਮੀਟਰ ਐਲਮੋਨੀਅਮ ਤਾਰ, 125 ਡੱਬੇ ਟਾਈਲ, ਇੱਕ ਪਾਣੀ ਵਾਲਾ ਟੁੱਲੂ ਪੰਪ, ਦੋ ਟਾਈਲ ਕਟਰ ਤੇ ਹੋਰ ਸਾਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਲਗਭਗ ਡੇਢ ਲੱਖ ਦੇ ਕਰੀਬ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਡਿਸਪੈਂਸਰੀ ਦੇ ਬਾਹਰ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਲੱਗੇ ਹੋਏ ਹਨ ਚੋਰਾਂ ਵੱਲੋਂ ਇਹ ਚੋਰੀ ਕੀਤਾ ਸਾਮਾਨ ਗੱਡੀ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਥਾਣਾ ਹਰਿਆਣਾ ਨੂੰ ਲਿਖਤੀ ਤੌਰ ’ਤੇ ਦਰਖਾਸਤ ਦੇ ਦਿੱਤੀ ਹੈ।