- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਪਾਣੀ ਦੀ ਲੀਕੇਜ, ਵਾਰਡ ਵਾਸੀਆਂ ਨੇ ਜਾਂਚ ਅਤੇ ਮੁਰੰਮਤ ਦੀ ਕੀਤੀ ਮੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਵਾਰਡ ਨੰਬਰ 1 ਅਤੇ 2 ਦੀ ਹੱਦ ਵਿੱਚ ਪੁਰਾਣੇ ਨਿਰੰਕਾਰੀ ਸਤਿਸੰਗ ਭਵਨ ਦੇ ਸਾਹਮਣੇ ਪਾਣੀ ਦੀ ਲੀਕੇਜ ਕਾਰਨ ਕਾਫ਼ੀ ਮਾਤਰਾ ਵਿੱਚ ਪਾਣੀ ਗਲੀਆਂ ਵਿੱਚ ਵਹਿ ਰਿਹਾ ਹੈ। ਵਾਰਡ ਵਾਸੀਆਂ ਅਨੁਸਾਰ ਇਹ ਲੀਕੇਜ ਪਿਛਲੇ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਹੈ। ਵਾਰਡ ਵਾਸੀ ਪਿੰਕੀ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਨਗਰ ਕੌਂਸਲ ਸ਼ਾਮ ਚੁਰਾਸੀ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ। ਮੌਕੇ ’ਤੇ ਪਾਣੀ ਦੀ ਪਾਈਪ ਜਾਂ ਸੀਵਰੇਜ ਲਾਈਨ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਵਿੱਚ ਲੀਕੇਜ ਹੋਣ ਦਾ ਸ਼ੱਕ ਹੈ। ਹਾਲਾਂਕਿ ਲੀਕੇਜ ਦਾ ਅਸਲ ਕਾਰਨ ਜਾਂ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਆਪਸ ਵਿੱਚ ਮਿਲਣ ਦੀ ਸਥਿਤੀ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕਦਾ ਹੈ। ਲਗਾਤਾਰ ਪਾਣੀ ਵਹਿਣ ਕਾਰਨ ਮੱਛਰਾਂ ਤੇ ਮੱਖੀਆਂ ਦੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਹੋਈ ਤਾਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।