- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
31ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮੋਤਸਵ ਸ਼ਰਧਾਪੂਰਵਕ ਸ਼ੁਰੂ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਮੇਟੀ ਵੱਲੋਂ ਸਥਾਨਕ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਗੜ੍ਹਦੀਵਾਲਾ ਵਿਖੇ 31ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਜਨਮਉਤਸਵ ਮਹਿਸ਼ਾਸੁਰ ਮਰਦਾਨੀ ਦੇਵੀ ਮਾਤਾ ਗੜ੍ਹਦੀਵਾਲਾ ਦੇ ਆਸ਼ੀਰਵਾਦ ਅਤੇ ਇਲਾਕਾ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸ਼ੁਰੂ ਕਰਵਾਇਆ ਗਿਆ। ਸਮਾਗਮ ਦਾ ਸ਼ੁੱਭਆਰੰਭ ਜਨਮ ਅਸ਼ਟਮੀ ਕਮੇਟੀ ਦੇ ਚੇਅਰਮੈਨ ਡਾ. ਸੰਜੀਵ ਸ਼ਰਮਾ ਅਤੇ ਬਲਦੇਵ ਗੁਪਤਾ ਮਹਾਰਾਜ ਕਰਿਆਨੇ ਸਟੋਰ ਵਾਲੇ ਵੱਲੋਂ ਪਵਿੱਤਰ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਇਸ ਉਪਰੰਤ ਪ੍ਰਸਿੱਧ ਕਥਾਵਾਚਕ ਬਿਆਸ ਅਤੁਲ ਕ੍ਰਿਸ਼ਨ ਸ਼ਾਸਤਰੀ ਨੇ ਆਪਣੇ ਮੁਖਾਰਬਿੰਦ ਤੋਂ ਸ਼੍ਰੀ ਕ੍ਰਿਸ਼ਨ ਲੀਲਾ ਦਾ ਆਗਾਜ਼ ਕੀਤਾ। ਉਨ੍ਹਾਂ ਪਹਿਲੇ ਦਿਨ ਦੀ ਵਿਆਖਿਆ ਵਿੱਚ ਦੱਸਿਆ ਕਿ ਜਦੋਂ-ਜਦੋਂ ਧਰਤੀ ’ਤੇ ਅਧਰਮ ਵਧਦਾ ਹੈ, ਉਦੋਂ-ਉਦੋਂ ਭਗਵਾਨ ਸ਼੍ਰੀ ਹਰਿ ਧਰਮ ਦੀ ਰੱਖਿਆ ਅਤੇ ਭਗਤਾਂ ਦੇ ਉੱਧਾਰ ਲਈ ਅਵਤਾਰ ਧਾਰਨ ਕਰਦੇ ਹਨ। ਵਿਆਸ ਜੀ ਨੇ ਭਗਤੀ, ਗਿਆਨ ਅਤੇ ਸਤਿਸੰਗ ਦੀ ਮਹਿਮਾ ਦੱਸਦਿਆਂ ਸੰਗਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦੱਸੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਰਵਿੰਦਰ ਚੋਪੜਾ, ਦਿਨੇਸ਼ ਕੁਮਾਰ, ਰਾਜਨ ਗੁਪਤਾ, ਹਰਸ਼ ਸੇਠ, ਰਿਸ਼ੂ ਗੁਪਤਾ, ਬਾਵਾ ਤਲਵਾੜ, ਮੋਹਿਤ ਗੁਪਤਾ, ਰਾਜੀਵ ਭਾਰਗਵ, ਭਾਰਤ ਭੂਸ਼ਣ ਸਮੇਤ ਹੋਰ ਵੀ ਹਾਜ਼ਰ ਸਨ।