- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚਆਈਐਮਟੀ ਕਾਲਜ ਦੇ ਬੀਸੀਏ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਐੱਚਆਈਐੱਮਟੀ ਕਾਲਜ ਟਾਂਡਾ ਦੇ ਬੀਸੀਏ ਚੌਥੇ ਸਮੈਸਟਰ ਦੇ ਪ੍ਰੀਖਿਆ ਨਤੀਜੇ ਸ਼ਾਨਦਾਰ ਰਹੇ। ਵਿਦਿਆਰਥੀਆਂ ਨੇ ਆਪਣੀ ਲਗਾਤਾਰ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਸਦਕਾ ਉੱਚ ਪੁਜ਼ੀਸ਼ਨਾਂ ਹਾਸਲ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਆਏ ਨਤੀਜਿਆਂ ਅਨੁਸਾਰ ਮਨਪ੍ਰੀਤ ਕੌਰ ਨੇ 9.52 ਐੱਸਜੀਪੀਏ ਨਾਲ ਪਹਿਲਾ ਸਥਾਨ, ਨਵਜੋਤ ਕੌਰ ਨੇ 9.43 ਐੱਸਜੀਪੀਏ ਨਾਲ ਦੂਜਾ ਸਥਾਨ ਅਤੇ ਰੀਤੂ ਰਾਣੀ ਨੇ 9.35 ਐੱਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਰੋਹਿਤ ਟੰਡਨ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਭੂਮਿਕਾ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਬੀਸੀਏ ਤੋਂ ਬਾਅਦ ਵਿਦਿਆਰਥੀ ਸਾਫਟਵੇਅਰ ਵਿਕਾਸ, ਵੈੱਬ ਡਿਵੈਲਪਮੈਂਟ, ਡਾਟਾ ਐਨਾਲਿਟਿਕਸ, ਕਲਾਊਡ ਕੰਪਿਊਟਿੰਗ, ਸਾਈਬਰ ਸੁਰੱਖਿਆ ਅਤੇ ਹੋਰ ਆਈਟੀ ਖੇਤਰਾਂ ਵਿੱਚ ਆਪਣਾ ਉਜਲਾ ਭਵਿੱਖ ਬਣਾ ਸਕਦੇ ਹਨ। ਇਹ ਸ਼ਾਨਦਾਰ ਨਤੀਜਾ ਹੋਰ ਵਿਦਿਆਰਥੀਆਂ ਲਈ ਵੀ ਮਿਹਨਤ ਅਤੇ ਉਤਕ੍ਰਿਸ਼ਟਤਾ ਵੱਲ ਅੱਗੇ ਵਧਣ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ।