- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਏ.ਵੀ. ਪਬਲਿਕ ਸਕੂਲ ਵਿੱਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਸ਼ੇਖਰ ਮੋਦਗਿੱਲ ਦੀ ਅਗਵਾਈ ਹੇਠ ਗਣਿਤ ਅਤੇ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸਕੂਲ ਦੇ ਚਾਰਾਂ ਸਦਨਾਂ-ਗੰਗਾ ਸਦਨ, ਯਮੁਨਾ ਸਦਨ, ਰਾਵੀ ਸਦਨ ਅਤੇ ਸਤਲੁਜ ਸਦਨ-ਨੇ ਹਿੱਸਾ ਲਿਆ। ਇਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਰਾਵੀ ਸਦਨ ਦੇ ਇੰਚਾਰਜ ਸੰਨੀ ਫਰਵਾਹਾ ਅਤੇ ਉਨ੍ਹਾਂ ਦੇ ਸਾਥੀ ਅਧਿਆਪਕ ਅਤੇ ਮੰਚ ਦਾ ਸੰਚਾਲਨ ਅਧਿਆਪਕ ਜਸਪਾਲ ਸਿੰਘ ਅਤੇ ਅਰਪਨਾ ਨੇ ਕੀਤਾ। ਮੁਕਾਬਲੇ ਵਿੱਚ ਰਾਵੀ ਸਦਨ ਨੇ ਪਹਿਲਾ ਸਥਾਨ, ਸਤਲੁਜ ਸਦਨ ਨੇ ਦੂਜਾ ਸਥਾਨ, ਯਮੁਨਾ ਸਦਨ ਨੇ ਤੀਜਾ ਸਥਾਨ ਅਤੇ ਗੰਗਾ ਸਦਨ ਨੇ ਚੌਥੇ ਸਥਾਨ ਹਾਸਲ ਕੀਤਾ। ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਅਧਿਆਪਕ ਸੁਭਾਸ਼ ਚੰਦਰ ਅਤੇ ਅਧਿਆਪਕ ਸਾਜਨ ਸੰਧੂ ਨੇ ਨਿਭਾਈ। ਉਨ੍ਹਾਂ ਨੇ ਅਖੀਰ ਵਿੱਚ ਨਤੀਜਿਆਂ ਦਾ ਐਲਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਪਹਿਲਾ, ਦੂਜਾ ਅਤੇ ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।