- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜਨੀਅਰਿੰਗ ਕਾਲਜ ਨੌਸ਼ਹਿਰਾ ਵਿਖੇ ਇੱਕ ਰੋਜਾ ਵੋਟਰ ਰਜਿਸਟਰੇਸ਼ਨ ਸਪੈਸ਼ਲ ਕੈਂਪ ਆਯੋਜਿਤ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਹਲਕਾ 042 ਸ਼ਾਮ ਚੌਰਾਸੀ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫਸਰ 042 ਸ਼ਾਮ ਚੌਰਾਸੀ ਕਮ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੋਤੀ ਬਾਲਾ ਮੱਟੂ ਦੀ ਦੇਖ-ਰੇਖ ਐੱਸਆਈਆਰ-2026 ਦੀਆਂ ਸਵੀਪ ਸਰਗਰਮੀਆਂ ਤਹਿਤ ਵੋਟਰ ਰਜਿਸਟ੍ਰੇਸ਼ਨ ਸਬੰਧੀ ਇੱਕ ਰੋਜ਼ਾ ਸਪੈਸ਼ਲ ਕੈਂਪ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨੌਸ਼ਹਿਰਾ ਨੇੜੇ ਹਰਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਤਵੀਰ ਸਿੰਘ ਹੀਰ ਤੇ ਈਐੱਲਸੀ ਇੰਚਾਰਜ ਪ੍ਰੋ. ਸਤਵੀਰ ਕੌਰ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਵਸਨੀਕਾਂ ਨੂੰ ਬਹੁਤ ਕੁਰਬਾਨੀਆਂ ਕਰ ਕੇ ਵੋਟ ਦਾ ਅਧਿਕਾਰ ਹਾਸਲ ਹੋਇਆ ਹੈ। ਸਵੀਪ ਨੋਡਲ ਅਫਸਰ ਟੀਮ ਵੱਲੋਂ ਅੰਕੁਰ ਸੂਦ, ਵਰਿੰਦਰ ਸਿੰਘ ਨਿਮਾਣਾ ਤੇ ਪ੍ਰੋ. ਰਾਜੀਵ ਸ਼ਰਮਾ ਨੇ 18 ਸਾਲ ਦੇ ਨਵੇਂ ਯੰਗ ਵੋਟਰਾਂ ਨੂੰ ਆਪਣੀ ਵੋਟ ਰਜਿਸਟਡ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਵੀਂ ਵੋਟ ਲਈ ਰਜਿਸਟਰਡ ਹੋਣ ਵਾਲੇ ਯੰਗ ਵੋਟਰਜ਼ ਨੂੰ ਆਪਣੀ ਵੋਟ ਬਣਾਉਣ ਲਈ ਵੋਅਰ ਐਪ ਨੂੰ ਚਲਾਉਣ ਅਤੇ ਇਸ ਨੂੰ ਸਮੇਂ-ਸਮੇਂ ਸਿਰ ਚੈੱਕ ਕਰਨ ਦੀ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਨੇ ਸਿਹਤਮੰਦ ਲੋਕਤੰਤਰ ਦੀ ਕਾਮਯਾਬੀ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ।