ਵਿਕਟੋਰੀਆ ਸਕੂਲ ’ਚ ਸ਼ਾਨਦਾਰ ਇਨਵੈਸਟੀਚਰ ਸੈਰੇਮਨੀ ਕਰਵਾਈ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿੱਚ ਸ਼ਾਨਦਾਰ ਇਨਵੈਸਟਿਚਰ ਸੈਰੇਮਨੀ ਕਰਵਾਈ
Publish Date: Wed, 02 Sep 2026 03:54 PM (IST)
Updated Date: Wed, 02 Sep 2026 03:55 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਇਨਵੈਸਟਿਚਰ ਸੈਰੇਮਨੀ ਕਰਵਾਈ ਗਈ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਫ਼ਰਜ਼ ਨਿਭਾਉਣ ਦੀ ਭਾਵਨਾ ਪੈਦਾ ਕਰਨਾ ਸੀ। ਪ੍ਰੋਗਰਾਮ ਸਕੂਲ ਦੇ ਡਾਇਰੈਕਟਰ ਪ੍ਰੋ. ਜੀਐੱਸ ਮੁਲਤਾਨੀ, ਡਾਇਰੈਕਟਰ ਨੀਰੂ ਮੁਲਤਾਨੀ ਅਤੇ ਪ੍ਰਿੰਸੀਪਲ ਅਰਚਨਾ ਸੂਦਨ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਉਪਰੰਤ ਸਕੂਲ ਦੇ ਚਾਰ ਹਾਊਸ ਹਿਮਾਲਿਆ, ਅਰਾਵਲੀ, ਨੀਲਗਿਰੀ ਅਤੇ ਸ਼ਿਵਾਲਿਕ ਦੇ ਹਾਊਸ ਕੈਪਟਨ ਅਤੇ ਵਾਈਸ ਕੈਪਟਨਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ। ਹਿਮਾਲਿਆ ਹਾਊਸ ਤੋਂ ਪ੍ਰਹਲਾਦ ਸਿੰਘ ਅਤੇ ਸਨੇਹਲ ਗੁਰੀਆ ਕੈਪਟਨ, ਜਦਕਿ ਲਵਪ੍ਰੀਤ ਪਾਲ ਅਤੇ ਹਰਲੀਨ ਕੌਰ ਵਾਈਸ ਕੈਪਟਨ ਨਿਯੁਕਤ ਹੋਏ। ਅਰਾਵਲੀ ਹਾਊਸ ਤੋਂ ਪ੍ਰੀਤਪਾਲ ਸਿੰਘ ਅਤੇ ਅਮਨਦੀਪ ਕੌਰ ਕੈਪਟਨ, ਮਨਮੀਤ ਅਤੇ ਕਿਰਨਜੋਤ ਕੌਰ ਵਾਈਸ ਕੈਪਟਨ ਬਣੇ। ਨੀਲਗਿਰੀ ਹਾਊਸ ਤੋਂ ਸੁਖਦੀਪ ਅਤੇ ਕਸ਼ਿਸ਼ ਸੂਦਨ ਕੈਪਟਨ, ਜਦਕਿ ਅਨਮੋਲ ਅਤੇ ਮਨਿੰਦਰਜੀਤ ਕੌਰ ਵਾਈਸ ਕੈਪਟਨ ਨਿਯੁਕਤ ਹੋਏ। ਸ਼ਿਵਾਲਿਕ ਹਾਊਸ ਤੋਂ ਖੁਸ਼ਨੈਤ ਅਤੇ ਅਰਸ਼ਦੀਪ ਕੌਰ ਕੈਪਟਨ ਅਤੇ ਅਮਿਤ ਤੇ ਭਾਰਤੀ ਵਾਈਸ ਕੈਪਟਨ ਬਣੇ। ਇਸ ਮੌਕੇ ਪ੍ਰਿੰਸੀਪਲ, ਨੀਰੂ ਮੁਲਤਾਨੀ ਨੇ ਹੈੱਡ ਗਰਲ ਅਸ਼ਮਿਤਾ ਸ਼ਰਮਾ, ਹੈੱਡ ਬੁਆਏ ਮਾਧਵ, ਵਾਈਸ ਹੈੱਡ ਗਰਲ ਸੁਹਾਨੀ ਅਤੇ ਵਾਈਸ ਹੈੱਡ ਬੁਆਏ ਜਸਪ੍ਰੀਤ ਸਿੰਘ ਦੇ ਨਾਮਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦਿੱਤੀ ਅਤੇ ਇਸ ਜ਼ਿੰਮੇਵਾਰੀ ਨੂੰ ਨਾਲ ਨਿਭਾਉਣ ਲਈ ਪ੍ਰਰਿਤ ਕੀਤਾ। ਸਮਾਰੋਹ ਵਿੱਚ ਸਾਰੇ ਕੋਆਰਡੀਨੇਟਰਾਂ, ਡੀਪੀਈ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ।