- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਕਾਲਜ ਵਿਖੇ 'ਫਾਈਨੈਸ਼ਨਲ ਲਿਟਰੇਸੀ ਐਂਡ ਫਰੋਡ ਪਰੀਵੈਨਸ਼ਨ' ਵਿਸ਼ੇ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ ਅਤੇ ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਯੋਗ ਅਗਵਾਈ ਹੇਠ ਅਤੇ ਅੰਗਰੇਜ਼ੀ ਵਿਭਾਗ ਦੀ ਮੁਖੀ ਪ੍ਰੋਫੈਸਰ ਪੁਨੀਤ ਕੌਰ ਦੀ ਨਿਗਰਾਨੀ ਵਿੱਚ ਫਾਈਨੈਸ਼ਨਲ ਲਿਟਰੇਸੀ ਐਂਡ ਫਰੋਡ ਪਰੀਵੈਨਸ਼ਨ ਵਿਸ਼ੇ ’ਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਐਕਸਟੈਂਸ਼ਨ ਲੈਕਚਰ ਦੇ ਰਿਸੋਰਸ ਪਰਸਨ ਨਾਗੇਸ਼ ਕੁਮਾਰ ਮੈਨੇਜਿੰਗ ਪਾਰਟਨਰ ਰਿੱਚ ਮਾਈਂਡਜ਼ ਕੰਸਲਟਿੰਗ ਐੱਲਐੱਲਪੀ ਜਲੰਧਰ ਸਨ। ਇਸ ਲੈਕਚਰ ਦੌਰਾਨ ਉਨਾਂ ਨੇ ਅਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਬੀਏ ਸਮੈਸਟਰ ਪਹਿਲਾਂ, ਤੀਸਰਾ, ਪੰਜਵਾਂ, ਬੀਸੀਏ ਅਤੇ ਬੀਐੱਸਸੀ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮੇਂ ਅੰਗਰੇਜ਼ੀ ਵਿਭਾਗ ਦੀ ਮੁਖੀ ਪ੍ਰੋ. ਪੁਨੀਤ ਕੌਰ ਨੇ ਕਿਹਾ ਕਿ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਵਿੱਤੀ ਮਾਮਲਿਆਂ ਵਿੱਚ ਸਾਵਧਾਨੀ ਵਰਤਣ ਅਤੇ ਸਾਈਬਰ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਮਹੱਤਵਪੂਰਨ ਵਿਹਾਰਕ ਜਾਣਕਾਰੀ ਪ੍ਰਾਪਤ ਹੋਈ। ਇਸ ਸਮੇਂ ਪ੍ਰਿੰਸੀਪਲ ਵੱਲੋਂ ਨਾਗੇਸ਼ ਕੁਮਾਰ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰੋ. ਗੁਰਪ੍ਰੀਤ ਕੌਰ ਕਾਮਰਸ ਵਿਭਾਗ ਅਤੇ ਪ੍ਰੋ. ਹਰਦੀਪ ਕੌਰ ਅਤੇ ਪਲਵੀ ਆਦਿ ਮੌਜੂਦ ਸਨ।