- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਗਵਤ ਕਥਾ ਮੌਕੇ ਜੈਕਾਰਿਆਂ ਨਾਲ ਗੂੰਜਿਆ ਤ੍ਰਿਦੇਵ ਮੰਦਰ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬਲਾਕ ਟਾਂਡਾ ਦੇ ਪਿੰਡ ਝੱਜ ਬ੍ਰਾਹਮਣਾ ਵਿਖੇ ਤ੍ਰਿਦੇਵ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਵਸ ਨੂੰ ਸਮਰਪਿਤ ਕਰਵਾਈ ਜਾ ਰਹੀ 17ਵੀਂ ਸ਼੍ਰੀ ਭਾਗਵਤ ਕਥਾ ਦੇ ਦੂਜੇ ਦਿਨ ਸ਼੍ਰੀ ਕ੍ਰਿਸ਼ਨ ਕਥਾ ਪ੍ਰਸੰਗ ਸੁਣ ਕੇ ਸੰਗਤ ਮਦਹੋਸ਼ ਹੋ ਗਈ ਅਤੇ ਪੂਰਾ ਕਥਾ ਸਥਲ ਜੈਕਾਰਿਆਂ ਨਾਲ ਗੂੰਜ ਉੱਠਿਆ। ਤ੍ਰਿਦੇਵ ਮੰਦਰ ਕਮੇਟੀ, ਸਮੂਹ ਪਿੰਡ ਵਾਸੀਆਂ ਅਤੇ ਪੰਡਤ ਨਰਿੰਦਰ ਕੁਮਾਰ, ਪੰਡਤ ਨਰੇਸ਼ ਕੁਮਾਰ ਤੇ ਪੰਡਤ ਨਰੋਤਮ ਲਾਲ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਕਥਾ ਵਾਚਕ ਸਾਧਿਕਾ ਗੌਰਾਂਗੀ ਪ੍ਰਿਆ ਨੇ ਸ਼੍ਰੀ ਭਾਗਵਤ ਕਥਾ ਦੇ ਵੱਖ-ਵੱਖ ਪਾਵਨ ਪ੍ਰਸੰਗਾਂ ਪ੍ਰਸਤੁਤ ਕੀਤੀਆਂ। ਇਸ ਮੌਕੇ ਪੰਡਤ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਭਾਗਵਤ ਕਥਾ ਦਾ ਵਿਧੀਵਤ ਸਮਾਪਨ 5 ਸਤੰਬਰ ਨੂੰ ਹੋਵੇਗਾ ਉਪਰੰਤ ਹਵਨ ਯੱਗ ਅਤੇ ਝੰਡੇ ਦੀ ਰਸਮ ਕੀਤੀ ਜਾਵੇਗੀ। ਉਨ੍ਹਾਂ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਥਾ ਸਰਵਣ ਕਰਨ ਅਤੇ ਪ੍ਰਭੂ ਭਗਤੀ ਦਾ ਆਨੰਦ ਮਾਣਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਰਵਿੰਦਰ ਕੁਮਾਰ, ਵਿਜੈ, ਅਸ਼ੋਕ ਕੁਮਾਰ, ਨਰੇਸ਼, ਨਰੋਤਮ ਸ਼ਰਮਾ, ਅਸ਼ਵੰਜ ਸ਼ਰਮਾ, ਸ਼ਿਵ ਦੱਤ, ਜਗਦੀਸ਼ ਰਾਏ, ਮਨਦੀਪ ਸਿੰਘ, ਸੰਜੀਵ, ਹਰਸ਼ ਬਾਵਾ, ਖੁਸ਼ੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।