- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁ. ਸ਼੍ਰੀ ਕਲਗੀਧਰ ਸਾਹਿਬ ਪਿੰਡ ਜੈਤਪੁਰ ਵਿਖੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਐੱਸਐੱਮਓ ਇੰਚਾਰਜ ਡਾ. ਜਸਵੰਤ ਸਿੰਘ ਥਿੰਦ ਦੀ ਯੋਗ ਅਗਵਾਈ ਹੇਠ ਡਾ. ਬਲਜਿੰਦਰ ਕੁਮਾਰ ਸਰਜੀਕਲ ਸਪੈਸ਼ਲਿਸਟ ਦੀ ਦੇਖ-ਰੇਖ ਹੇਠ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ ਤੇ ਸਰਵਣ ਸਿੰਘ ਐੱਮਐੱਲਟੀ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਿੰਡ ਜੈਤਪੁਰ ਵਿਖੇ ਅੱਖਾਂ ਅਤੇ ਜਨਰਲ ਮਰੀਜ਼ਾਂ ਦਾ ਚੈੱਕਅਪ ਕੈਂਪ ਲਗਾਇਆ। ਇਸ ਮੌਕੇ ਪਰਮਿੰਦਰ ਸਿੰਘ ਨੇ ਮਰੀਜ਼ਾਂ ਦੇ ਐਨਕਾਂ ਦੇ ਨੰਬਰ ਚੈੱਕ ਕੀਤੇ। ਓਪੀਡੀ ਵਿੱਚ 203 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। 109 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ। 21 ਮਰੀਜ਼ ਆਪ੍ਰੇਸ਼ਨ ਲਈ ਰੈਫਰ ਕੀਤੇ ਗਏ। ਅੱਖਾਂ ਦਾਨ ਕਰਨ ਵਾਲੇ 25 ਮਰੀਜ਼ਾਂ ਦੇ ਫਾਰਮ ਭਰੇ ਗਏ। ਸਮਾਗਮ ਵਿੱਚ ਡਾ. ਇਸ਼ਾਕ ਕੁਮਾਰ ਵਿਧਾਇਕ ਹਲਕਾ ਚੱਬੇਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਐੱਮਐੱਲਟੀ ਸਰਵਨ ਸਿੰਘ, ਗੁਰਮੀਤ ਸਿੰਘ, ਗਗਨਦੀਪ, ਅਮਰਜੋਤ ਸਿੰਘ, ਜਸਕਰਨ ਹੀਰ, ਸਰਬਜੀਤ ਕੌਰ, ਜੋਤੀ, ਰੀਤੀਕਾ, ਗੁਰਕੀਰਤ ਸਿੰਘ ਬੰਗਾ ਫਾਰਮੇਸੀ ਅਫਸਰ ਸਮੇਤ ਪਿੰਡ ਦੇ ਸਰਪੰਚ ਸਾਹਿਬ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਐੱਮਐੱਲਏ ਡਾ. ਇਸ਼ਾਕ ਕੁਮਾਰ ਦਾ ਧੰਨਵਾਦ ਕੀਤਾ।