- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁੰਬਾਂ ਦੀ ਕਾਸ਼ਤ ਬਾਬਤ ਸਿਖਲਾਈ ਕੋਰਸ ਕਰਵਾਇਆ

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਹੁਸ਼ਿਆਰਪੁਰ ਇਸ ਖੇਤਰ ਦੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਦੇ ਲਾਭ ਲਈ ਸਹਾਇਕ ਕਿੱਤਿਆਂ ਬਾਬਤ ਵੱਖ-ਵੱਖ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ। ਇਸ ਸਬੰਧੀ 24 ਤੋਂ 31 ਅਗਸਤ 2026 ਤੱਕ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਬਾਬਤ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਸਹਿਯੋਗੀ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿਖਿਆਰਥੀਆਂ ਨੂੰ ਕੇਵੀਕੇ ਦੁਆਰਾ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਕਰਮਵੀਰ ਸਿੰਘ ਗਰਚਾ ਸਹਾਇਕ ਪ੍ਰੋਫੈਸਰ ਨੇ ਬਟਨ, ਢੀਂਗਰੀ, ਮਿਲਕੀ, ਸ਼ਿਟਾਕੀ ਅਤੇ ਪਰਾਲੀ ਵਾਲੀ ਖੁੰਬ ਦੀ ਕਾਸ਼ਤ, ਸਪਾਨ ਉਤਪਾਦਨ, ਖਾਦ ਦੀ ਤਿਆਰੀ ਅਤੇ ਫਸਲ ਪ੍ਰਬੰਧਨ ਬਾਰੇ ਡੂੰਘਾਈ ਨਾਲ ਚਰਚਾ ਕੀਤੀ। ਸਿਖਿਆਰਥੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਰੋਹਿਤ ਪਦਾਨ ਦੇ ਪਿੰਡ ਬਹਿਰਾਮ ਵਿਖੇ ਸਥਿਤ ਪੰਜਾਬ ਮਸ਼ਰੂਮ ਫਾਰਮ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਖੁੰਬਾਂ ਦੀ ਵਪਾਰਕ ਖੇਤੀ ਬਾਬਤ ਆਪਣਾ ਸਫ਼ਰ ਅਤੇ ਤਜ਼ਰਬਾ ਸਾਂਝਾ ਕੀਤਾ।