
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਥਿਆਲ ਜੋਨ ਦੀਆਂ ਖੇਡਾਂ ਪੰਡੋਰੀ ਖਜੂਰ ਸਕੂਲ ਵਿਖੇ ਸ਼ੁਰੂ ਹੋਈਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਡਾ ਸਰਾਂ : ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਜ਼ੋਨ ਪਥਿਆਲ ਦੀਆਂ 70ਵੀਆਂ ਐਥਲੈਟਿਕਸ ਖੇਡਾਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਸ਼ੁਰੂ ਹੋਈਆਂ, ਜਿਸ ਵਿੱਚ ਜ਼ੋਨ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪਹਿਲੇ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਲੜਕੀਆਂ ਅੰਡਰ-19 ਸਾਲ 100 ਮੀਟਰ ਵਿੱਚ ਜਸਲੀਨ ਕੌਰ ਪਥਿਆਲ ਸਕੂਲ ਨੇ ਪਹਿਲਾ, ਹਰਮਨ ਸਿੱਧੂ ਪਥਿਆਲ ਸਕੂਲ ਨੇ ਦੂਸਰਾ ਅਤੇ ਪੰਡੋਰੀ ਖਜੂਰ ਸਕੂਲ ਨੇ ਤੀਸਰਾ ਹਾਸਲ ਕੀਤਾ। ਇਸੇ ਤਰ੍ਹਾਂ 200 ਮੀਟਰ ਵਿੱਚ ਪਥਿਆਲ ਸਕੂਲ ਦੀ ਭਾਵਨਾ ਨੇ ਪਹਿਲਾਂ, ਦਮਨਪ੍ਰੀਤ ਕੌਰ ਪੱਜੋਦਿੱਤਾ ਸੂਸ ਨੇ ਦੂਸਰਾ ਅਤੇ ਹਰਮਨ ਪੰਡੋਰੀ ਖਜ਼ੂਰ ਨੇ ਤੀਸਰਾ ਸਥਾਨ ਹਾਸਿਲ ਕੀਤਾ। 800 ਮੀਟਰ ਵਿੱਚ ਬਿਊਟੀ ਜੋ ਜੋ ਨੇ ਪਹਿਲਾ, ਰਜਨੀ ਪਥਿਆਲ ਨੇ ਦੂਸਰਾ ਅਤੇ ਹਰਸਿਮਰਨ ਕੌਰ ਪੰਡੋਰੀ ਖਜੂਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਅੰਡਰ 17 ਸਾਲ ਵਿੱਚ 800 ਮੀਟਰ ਵਿੱਚ ਮੋਨਿਕਾ ਪੱਜੋਦਿੱਤਾ ਸੂਸ ਨੇ ਪਹਿਲਾ, ਮਨਰੂਪ ਕੌਰ ਪੰਡੋਰੀ ਖਜੂਰ ਨੇ ਦੂਸਰਾ ਅਤੇ ਕੁਮਾਰੀ ਸਰਸਵਤੀ ਨੰਦਾਚੌਰ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਲੈਕਚਰਾਰ ਸਤਬੀਰ ਸਿੰਘ, ਲੈਕਚਰਾਰ ਰਸ਼ਪਾਲ ਸਿੰਘ, ਲੈਕਚਰਾਰ ਸੁਖਦੇਵ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸਨ।