
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

33 ਓਕਡੇਲੀਅਨ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ

ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ : ਟਾਂਡਾ ਰੋਡ ’ਤੇ ਸਥਿਤ ਸੀਬੀਐੱਸਈ ਨਾਲ ਸਬੰਧਿਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਦੇ 33 ਹੋਣਹਾਰ ਵਿਦਿਆਰਥੀਆਂ ਨੂੰ 70ਵੀਆਂ ਪੰਜਾਬ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੂਬਾ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁੱਲ 16 ਜ਼ੋਨਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਤਾਇਕਵਾਂਡੋ ਈਵੈਂਟ ਵਿੱਚ ਵਿਦਿਆਰਥੀਆਂ ਨੇ ਕੁੱਲ 24 ਤਮਗੇ ਪ੍ਰਾਪਤ ਕੀਤੇ, ਜਿਸ ਵਿੱਚ 10 ਸੋਨੇ, 7 ਚਾਂਦੀ ਅਤੇ 7 ਕਾਂਸੀ ਸ਼ਾਮਲ ਸਨ, ਜਦੋਂਕਿ ਕਰਾਟੇ ਮੁਕਾਬਲੇ ਵਿੱਚ ਉਨ੍ਹਾਂ ਨੇ ਕੁੱਲ 26 ਤਮਗੇ ਜਿੱਤੇ, ਜਿਸ ਵਿੱਚ 13 ਸੋਨ, 9 ਚਾਂਦੀ ਅਤੇ 4 ਕਾਂਸੀ ਸ਼ਾਮਲ ਸਨ। ਸੋਨ ਤਮਗਾ ਜੇਤੂਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ। ਅੰਡਰ-14 ਹੈਂਡਬਾਲ ਮੁਕਾਬਲੇ ਵਿੱਚ, ਮੁੰਡਿਆਂ ਅਤੇ ਕੁੜੀਆਂ ਦੋਵਾਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੂਬਾ ਪੱਧਰੀ ਖੇਡਾਂ ਲਈ ਚੁਣਿਆ ਗਿਆ। ਵਿਦਿਆਰਥੀਆਂ ਨੇ ਅੰਡਰ-19 ਵਾਲੀਬਾਲ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੈਰਾਕੀ ਵਿੱਚ ਅੰਡਰ-14 ਕੁੜੀਆਂ ਦੇ 50-ਮੀਟਰ ਬੈਕਸਟ੍ਰੋਕ ਵਿੱਚ ਪਹਿਲਾ ਸਥਾਨ ਅਤੇ ਅੰਡਰ-19 ਮੁੰਡਿਆਂ ਦੇ 50-ਮੀਟਰ ਬੈਕਸਟ੍ਰੋਕ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜ਼ੋਨਲ ਪੱਧਰ 'ਤੇ ਐਥਲੈਟਿਕਸ ਮੁਕਾਬਲੇ ਵੀ ਇਸ ਹਫ਼ਤੇ ਲਈ ਤਹਿ ਕੀਤੇ ਗਏ ਹਨ। ਮੁੱਖ ਸੰਚਾਲਿਕਾ ਹਰਿੰਦਰ ਸੈਣੀ, ਪ੍ਰਿੰਸੀਪਲ ਯਾਸਮੀਨ ਸੈਣੀ ਤੇ ਮੈਨੇਜਰ ਇੰਜੀ ਰਾਹੁਲ ਸੈਣੀ ਨੇ ਸੂਬਾ ਪੱਧਰ ਲਈ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਯਤਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।