
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਲਵਰ ਓਕ ਸਕੂਲ ਦੇ ਖਿਡਾਰੀਆਂ ਪੰਜਾਬ ਸਕੂਲ ਖੇਡਾਂ ’ਚ ਜਿੱਤੇ ਮੈਡਲ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜਪੁਰ ਦੇ ਖਿਡਾਰੀਆਂ ਦਾ ਪੰਜਾਬ ਸਕੂਲ ਖੇਡਾਂ ਵਿੱਚ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ, ਜਿਸ ਦੇ ਅਧੀਨ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਦੇ ਸਵਿਮਿੰਗ ਮੁਕਾਬਲਿਆਂ ਦੇ ਵਿੱਚ ਸਕੂਲ ਦੇ ਸਾਹਿਬਜੋਤ ਸਿੰਘ ਨੇ ਚਾਂਦੀ ਦਾ ਤਮਗਾ ਅਤੇ ਫਤਿਹਜੋਤ ਸਿੰਘ ਨੇ ਕਾਸੇ ਦਾ ਤਮਗਾ ਜਿੱਤ ਕਿ ਸਕੂਲ ਦੀ ਝੋਲੀ ਪਾਇਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿੱਚ ਸਕੂਲ ਦੇ ਸਵਿਮਿੰਗ ਕੋਚ ਬਲਦੇਵ ਰਾਜ ਨੇ ਦੱਸਿਆ ਕਿ ਸਾਹਿਬ ਜੋਤ ਸਿੰਘ ਨੇ 50 ਮੀਟਰ ਫਰੀ ਸਟਾਈਲ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ, ਜਦਕਿ ਫਤਿਹਜੋਤ ਸਿੰਘ ਨੇ 50 ਮੀਟਰ ਬੈਕ ਸਟਰੋਕ ਸਵਿਮਿੰਗ ਕੈਟਾਗਰੀ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਅਤੇ ਚੇਅਰਮੈਨ ਤਰਲੋਚਨ ਸਿੰਘ ਨੇ ਉਮੀਦ ਜਤਾਈ ਕਿ ਸਕੂਲ ਦੇ ਹੋਰ ਖਿਡਾਰੀ ਵੀ ਵੱਖ-ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਮੈਡਲ ਜਿੱਤ ਕੇ ਲਿਆਉਣਗੇ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਮੈਨੇਜਰ ਗਜਿੰਦਰਪਾਲ ਸਿੰਘ ਤਰਨ ਸੈਣੀ ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਪੰਕਜ, ਸੁਰੇਸ਼, ਸੁਸ਼ੀਲ, ਰੁਪਿੰਦਰ, ਵਿਸ਼ਾਲੀ, ਗੁਰਪ੍ਰੀਤ ਅਤੇ ਬਾਕੀ ਸਟਾਫ ਮੌਜੂਦ ਸਨ।