
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਕੱਤਰ ਦਿਆਲ ਚੰਦ ਬੰਗਾ ਦੇ ਪੋਤਰੇ ਦੀਪਕ ਬੰਗਾ ਦਾ ਦਿਹਾਂਤ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ ਨੂੰ ਉਸ ਸਮੇਂ ਅਸਿਹ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ 18 ਸਾਲਾ ਪੋਤਰਾ ਦੀਪਕ ਬੰਗਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਇਸ ਸਬੰਧੀ ਬਾਬਾ ਦਿਆਲ ਚੰਦ ਬੰਗਾ ਨੇ ਦੱਸਿਆ ਕਿ ਤੜਕਸਾਰ ਉੱਠ ਕੇ ਉਹ ਗੁਰੂ ਘਰ ਮੱਥਾ ਟੇਕਣ ਗਿਆ ਅਤੇ ਦੀਪਕ ਨੂੰ ਕਿਸੇ ਨੇ ਨਾ ਉਠਾਇਆ, ਜਦੋਂ ਦਿਨ ਦੇ ਚੜ੍ਹਾਅ ਦੀਪਕ ਦੀ ਮਾਤਾ ਨੇ ਉਸ ਨੂੰ ਉਠਾਉਂਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਮੂੰਹ ’ਚੋਂ ਥੋੜ੍ਹਾ ਬਲੱਡ ਆਇਆ ਸੀ। ਇਸ ਉਪਰੰਤ ਸੰਤ ਸੁਰਿੰਦਰ ਦਾਸ ਦੇ ਛੋਟੇ ਲੜਕਾ ਲਾਡੀ ਗੰਗੜ, ਜਗਦੀਸ਼ ਕੁਮਾਰ ਸਾਰੇ ਸਾਥੀ ਦੀਪਕ ਬੰਗਾ ਨੂੰ ਬਾਥੜੀ ਵਿਖੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਵੱਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ। ਬਾਅਦ ਦੁਪਹਿਰ ਦੀਪਕ ਬੰਗਾ ਦੀ ਮਿ੍ਤਕ ਦੇਹ ਦਾ ਸੈਂਕੜੇ ਨਮ ਅੱਖਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਕੁਦਰਤ ਦੇ ਇਸ ਕਹਿਰ ਨੇ ਪਰਿਵਾਰ ਦੇ ਹੌਸਲੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ।