'ਬਾਣੀ ਥਿਤੀ ਕਬੀਰ: ਸੰਦਰਭ ਅਤੇ ਸਮੀਖਿਆ' ਬਾਰੇ ਸੈਮੀਨਾਰ 'ਬਾਣੀ ਥਿਤੀ ਕਬੀਰ: ਸੰਦਰਭ ਅਤੇ ਸਮੀਖਿਆ' ਬਾਰੇ ਸੈਮੀਨਾਰ ਦਾ ਆਯੋਜਨ
Publish Date: Mon, 31 Aug 2026 03:40 PM (IST)
Updated Date: Mon, 31 Aug 2026 03:43 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਿੱਖ ਰਿਸਰਚ ਇੰਸਟੀਚਿਊਟ ਯੂ ਐੱਸ ਏ ਦੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ ਦੇ ਸਹਿਯੋਗ ਨਾਲ ਬਾਣੀ ਥਿਤੀ ਕਬੀਰ ਜੀ : ਸੰਦਰਭ ਅਤੇ ਸਮੀਖਿਆ ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿੱਖ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਫੈਲੋ ਪ੍ਰੋ ਅਵਤਾਰ ਸਿੰਘ ਅਤੇ ਰਿਸਰਚ ਫੈਲੋ ਵਿਕਰਮਜੀਤ ਸਿੰਘ ਨੇ ਮੁੱਖ ਬੁਲਾਰਿਆਂ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ ਜੇ ਬੀ ਸੇਖੋਂ ਨੇ ਵਿਭਾਗ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਦੱਸਿਆ। ਵਿਕਰਮਜੀਤ ਸਿੰਘ ਨੇ ਆਪਣੀ ਵੈੱਬਸਾਈਟ ਦੇ ਲਿੰਕ ਅਤੇ ਕਾਰਜ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਹੜੀ ਬਿਨਾਂ ਕਿਸੇ ਫੀਸ ਤੋਂ ਹਰ ਵਿਅਕਤੀ ਦੀ ਪਹੁੰਚ ਵਿੱਚ ਹੈ। ਪ੍ਰੋ ਅਵਤਾਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਾਨਵਤਾ ਦਾ ਗੁਰੂ ਦੱਸਿਆ। ਉਨ੍ਹਾਂ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰਧਾਰਾ ਨੂੰ ਹਰ ਯੁੱਗ ਲਈ ਸਾਰਥਿਕ ਦੱਸਿਆ। ਉਨ੍ਹਾਂ ਕਬੀਰ ਬਾਣੀ ਦੇ ਪ੍ਰਸੰਗ ਵਿੱਚ ਭਾਰਤੀ ਨਿਰਗੁਣ ਭਗਤੀ ਧਾਰਾ, ਭੇਦਭਾਵ ਮੁਕਤ ਸਮਾਜ ਅਤੇ ਕਿਰਤ ਦੀ ਮਹੱਤਤਾ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਹਰਵੇਲ ਸਿੰਘ ਸੈਣੀ,ਡਾ ਪ੍ਰਭਜੋਤ ਕੌਰ, ਪ੍ਰਿੰਸੀਪਲ ਸੁਰਜੀਤ ਸਿੰਘ, ਸੁਖਜਿੰਦਰ ਪਾਲ ਸਿੰਘ, ਡਾ ਜਗਤਾਰ ਕੋਟ ਫਤੂਹੀ, ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਸ਼ਾਇਰ ਰੁਪਿੰਦਰਜੋਤ ਸਿੰਘ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਜਸਦੀਪ ਕੌਰ ਆਦਿ ਸਮੇਤ ਐੱਮ.ਏ ਪੰਜਾਬੀ ਅਤੇ ਬੀਏ ਕੋਰਸ ਦੇ ਵਿਦਿਆਰਥੀ ਹਾਜ਼ਰ ਸਨ।