ਡਾ. ਰਵਜੋਤ ਨੇ ਵੱਖ-ਵੱਖ ਪਿੰਡਾਂ ’ਚ ਕੀਤੀ ਲੋਕ ਮਿਲਣੀ
ਡਾ. ਰਵਜੋਤ ਨੇ ਪਿੰਡ ਕਾਲੂਵਾਹਿਰ, ਨੰਦਾ ਚੌਰ ਅਤੇ ਬੇਗਮਪੁਰ ’ਚ ਕੀਤੀ ਲੋਕ ਮਿਲਣੀ
Publish Date: Mon, 31 Aug 2026 03:36 PM (IST)
Updated Date: Mon, 31 Aug 2026 03:37 PM (IST)
ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਨੰਦਾ ਚੌਰ, ਕਾਲੂਵਾਹਿਰ ਤੇ ਬੇਗਮਪੁਰ ਦੇ ਲੋਕਾਂ ਨਾਲ ਲੋਕ ਮਿਲਣੀ ਕੀਤੀ। ਉਨ੍ਹਾਂ ਨੂੰ ਪਿੰਡ ਵਿੱਚ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਭਰਮੀ ਗਿਣਤੀ ਵਿੱਚ ਜੀ ਆਇਆ ਆਖਿਆ। ਡਾ. ਰਵਜੋਤ ਨੇ ਪਿੰਡ ਪਿੰਡ ਪਹੁੰਚ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ’ਤੇ ਹੱਲ ਕੀਤਾ। ਉਨ੍ਹਾਂ ਪਿੰਡਾਂ ਵਿੱਚ ਰਹਿੰਦੇ ਵਿਕਾਸ ਕਾਰਜ ਲਈ ਪਿੰਡ ਕਾਲੂਵਾਹਿਰ ਨੂੰ 20 ਲੱਖ, ਨੰਦਾ ਚੌਰ ਨੂੰ 14 ਲੱਖ ਅਤੇ ਬੇਗਮਪੁਰ ਨੂੰ 13 ਲੱਖ ਦੇ ਚੈੱਕ ਪਿੰਡ ਪੰਚਾਇਤ ਨੂੰ ਸੌਪੇ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਗ੍ਰਾਂਟਾਂ ਜਾਰੀ ਕਰਕੇ ਨੁਹਾਰ ਬਦਲਣ ਦੇ ਉਪਰਾਲੇ ਕੀਤੇ ਹਨ ਅਤੇ ਹਰੇਕ ਪਿੰਡ ਨੂੰ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਹਿਲ ਦੇ ਆਧਾਰ ਤੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਪਿੰਡਾਂ ਦਾ ਵਿਕਾਸ ਤੇ ਉਨਤੀ ਹੋ ਸਕੇ । ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਤੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਦੇ ਪਿੰਡਾਂ ਦੇ ਸਰਪੰਚ, ਪੰਚ ਅਤੇ ਵਾਸੀ ਮੌਜੂਦ ਸਨ।