ਦੋਆਬਾ ਕਿਸਾਨ ਕਮੇਟੀ ਵਲੋਂ ਮੋਰਚੇ ਦੀਆਂ ਤਿਆਰੀਆਂ ਮੁਕੰਮਲ : ਚੌਹਾਨ, ਸਮਰਾ
ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਚੰਡੀਗੜ੍ਹ ਵਾਲੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ: ਚੌਹਾਨ, ਸਮਰਾ
Publish Date: Mon, 31 Aug 2026 03:33 PM (IST)
Updated Date: Mon, 31 Aug 2026 03:34 PM (IST)
ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਰਾਇਆ ਅਤੇ ਸਰਕਲ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਨੇ ਗੜ੍ਹਦੀਵਾਲਾ ਵਿੱਚ ਵੱਖ ਵੱਖ ਪਿੰਡਾਂ ਦੇ ਨੁਮਾਇੰਦਿਆਂ ਸਮੇਤ ਪ੍ਰੈਸ ਨੂੰ ਦੱਸਿਆ ਕਿ ਪਿਛਲੇ ਦਿਨੀ ਗੜ੍ਹਦੀਵਾਲਾ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ ਜੋ ਕਿ 1 ਸਤੰਬਰ ਤੋਂ ਸ਼ੁਰੂ ਹੋ ਕੇ 7 ਸਤੰਬਰ ਤੱਕ ਰਹੇਗਾ। ਇਸ ਸਬੰਧੀ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੇ ਆ ਕੇ ਮੀਟਿੰਗ ਦੌਰਾਨ ਦੱਸਿਆ ਕਿ ਪਿੰਡ ਵਾਸੀ ਇਸ ਵਿਸ਼ਾਲ ਰੋਸ ਧਰਨੇ ਲਈ ਮੁਕੰਮਲ ਤੌਰ ’ਤੇ ਤਿਆਰ ਹਨ। ਜੰਗਵੀਰ ਸਿੰਘ ਚੌਹਾਨ ਵੱਲੋਂ ਦੱਸਿਆ ਗਿਆ ਕਿ ਧਰਨੇ ਵਿੱਚ ਜਾਣ ਲਈ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਜਿਹੜੀਆਂ ਵੀ ਜਥੇਬੰਦੀ ਵੱਲੋਂ ਨੁਮਾਇੰਦਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਹਨਾਂ ਨੇ ਪੂਰਨ ਤੌਰ ਤੇ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਇਸ ਸਮੇਂ ਦਲਜੀਤ ਸਿੰਘ ਬਾਠ, ਹਰਜੋਤ ਸਿੰਘ ਰੂਪੋਵਾਲ , ਮਨਜਿੰਦਰ ਸਿੰਘ ਰੂਪੋਵਾਲ ,ਕਮਲਪ੍ਰੀਤ ਸਿੰਘ ਦਾਰਾਪੁਰ ਅਤੇ ਹੋਰ ਹਾਜ਼ਰ ਸਨ।