
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਡੀ ਨਹਿਰ ਦੇ ਪੁਲ ’ਤੇ ਸੇਫਟੀ ਵਾਲ ਨਾ ਹੋਣ ਕਾਰਨ ਵਾਪਰਿਆ ਹਾਦਸਾ

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਇੱਥੇ ਝੀਰ ਦਾ ਖੂਹ ਕਮਾਹੀ ਦੇਵੀ ਮਾਰਗ ’ਤੇ ਕੰਢੀ ਨਹਿਰ ’ਤੇ ਬਣੇ ਪੁਲ ਦੀ ਸੇਫਟੀ ਵਾਲ ਨਾ ਹੋਣ ਕਾਰਨ ਮੋਟਰਸਾਈਕਲ ਸਵਾਰ ਨਹਿਰ ਵਿੱਚ ਜਾ ਡਿੱਗਾ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਵਿਧਾਨ ਸਭਾ ਹਲਕਾ ਦਸੂਹਾ ਦੇ ਆਗੂ ਅਨਿਲ ਬਿੱਟੂ ਨੇ ਕਿਹਾ ਕਿ ਝੀਰ ਦੀ ਖੂਹੀ ਤੋਂ ਕਮਾਹੀ ਦੇਵੀ ਵਾਲੀ ਮੇਨ ਰੋਡ ’ਤੇ ਅੱਡਾ ਨਮੋਲੀ ਨੇੜੇ ਕੰਡੀ ਨਹਿਰ ਦੇ ਪੁਲ ’ਤੇ ਸੇਫਟੀ ਵਾਲ/ਰੇਲਿੰਗ ਨਾ ਹੋਣ ਕਾਰਨ ਆਏ ਦਿਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਕਈ ਵਾਰ ਪੀਡਬਲਯੂਡੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਪੁਲ ’ਤੇ ਸੁਰੱਖਿਆ ਲਈ ਲੋੜੀਂਦੀ ਰੇਲਿੰਗ ਜਾਂ ਸੇਫਟੀ ਵਾਲ ਨਹੀਂ ਲਗਾਈ ਗਈ। ਕੱਲ੍ਹ ਸਵੇਰੇ ਵੀ ਇੱਕ ਮੋਟਰਸਾਈਕਲ ਸਵਾਰ ਸੁਰੱਖਿਆ ਰੇਲਿੰਗ ਨਾ ਹੋਣ ਕਾਰਨ ਨਹਿਰ ਵਿੱਚ ਜਾ ਡਿੱਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਦਾ ਮੋਟਰਸਾਈਕਲ ਵੀ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਹ ਪੁਲ ਲੋਕਾਂ ਦੀ ਆਵਾਜਾਈ ਲਈ ਜ਼ਰੂਰੀ ਹੈ ਅਤੇ ਇੱਥੇ ਸੇਫਟੀ ਵਾਲ ਜਾਂ ਮਜ਼ਬੂਤ ਰੇਲਿੰਗ ਲਗਾਉਣਾ ਅਤਿ ਜ਼ਰੂਰੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੀਡਬਲਯੂਡੀ ਵਿਭਾਗ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਹੋਰ ਦੇਰੀ ਦੇ ਪੁਲ ’ਤੇ ਸੁਰੱਖਿਆ ਰੇਲਿੰਗ/ਸੇਫਟੀ ਵਾਲ ਲਗਾਈ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।