ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਘੇਰਾ ਹੋ ਰਿਹਾ ਵਿਸ਼ਾਲ : ਆਗੂ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਘੇਰਾ ਹੋ ਰਿਹਾ ਵਿਸ਼ਾਲ-ਆਗੂ
Publish Date: Sun, 30 Aug 2026 04:53 PM (IST)
Updated Date: Sun, 30 Aug 2026 04:55 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ਮਈ ਜੀਵਨ ਨੂੰ ਦੇਸ਼-ਵਿਦੇਸ਼ ’ਚ ਵੱਸਦੀਆਂ ਸੰਗਤਾਂ ਤੱਕ ਪਹੁੰਚਾਉਣ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸਮੇਤ ਇਤਿਹਾਸਕ ਧਰਮ ਅਸਥਾਨਾਂ ਦੀ ਖੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਅਤੇ ਸੰਤ ਸੰਮਨ ਦਾਸ ਦੇ ਜਨਮ ਦਿਨ ਸਬੰਧੀ ਸ਼੍ਰੀ ਖ਼ੁਰਾਲਗੜ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਪਰਸਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਰਾਸ਼ਟਰੀ ਪ੍ਰਧਾਨ ਐੱਲਆਰ ਵਿਰਦੀ ਦੀ ਅਗਵਾਈ ’ਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਸਮਾਗਮ ’ਚ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਹੋਈ ਸਮੂਹ ਕਮੇਟੀ ਮੈਂਬਰਾਂ ਦੀ ਭਰਵੀਂ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਿਧੱੜਕ ਆਗੂ ਗੁਰਲਾਲ ਸੈਲਾ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਸਹਾਇਕ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਐਡਵੋਕੇਟ ਸਵਾਮੀ ਗਿਆਨ ਨਾਥ ਨੂੰ ਸੰਤ ਸਮਾਜ ਹਰਿਆਣਾ ਦਾ ਪ੍ਰਧਾਨ, ਪ੍ਰਸ਼ੋਤਮ ਲਾਲ ਚੋਪੜਾ ਨੂੰ ਮਲੇਸ਼ੀਆ ਦਾ ਪ੍ਰਧਾਨ, ਹੈਪੀ ਭੱਟੀ ਨੂੰ ਜ਼ਿਲਾ ਹੁਸ਼ਿਆਰਪੁਰ ਦਾ ਪ੍ਰਧਾਨ, ਕੇਵਲ ਕ੍ਰਿਸ਼ਨ ਨੂੰ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ, ਟਿੰਕੂ ਸਮਰਾਟ ਨੂੰ ਹਰਿਆਣਾ ਸੂਬੇ ਦਾ ਮਿਸ਼ਨ ਪ੍ਰਚਾਰਕ ਨਿਯੁਕਤ ਕੀਤਾ ਗਿਆ। ਇਸ ਮੌਕੇ ਉਪਰੋਕਤ ਸਾਰੇ ਅਹੁਦੇਦਾਰਾਂ ਨੂੰ ਅਤੇ ਸੰਤ ਮਹਾਂਪੁਰਸ਼ਾਂ ’ਚ ਸੰਤ ਬਾਬਾ ਸਤਨਾਮ ਸਿੰਘ ਭਨਿਆਰਾ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਜਸਵੀਰ ਸਿੰਘ ਪਿੱਪਲ ਮਾਜਰਾ, ਸੰਤ ਗੁਰਮੀਤ ਸਿੰਘ ਹਾਜੀਪੁਰ, ਸੰਤ ਰਾਜੇਸ਼ ਗਿਰੀ ਫਗਵਾੜਾ, ਸੰਤ ਬਾਬਾ ਮਨਜੀਤ ਸਿੰਘ, ਸੰਤ ਅਰਜਨ ਸਿੰਘ ਮੰਨਣਹਾਨਾ, ਸੰਤ ਬਾਬਾ ਮਹਿੰਦਰ ਸਿੰਘ ਬੀਰਮਪੁਰ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮਿਸ਼ਨਰੀ ਗਾਇਕ ਨਿਰਮਲ ਨਿੰਮਾ, ਬੂਟਾ ਕੋਹਿਨੂਰ, ਦਵਿੰਦਰ ਦੁੱਗਲ, ਕੁਮਾਰੀ ਰਾਜੂ ਖੰਨਾ, ਅਮਰੀਕ ਜੱਸਲ, ਗੁਰੂ ਘਰ ਦੇ ਕੀਰਤਨੀਏ ਭਾਈ ਕਮਲ ਰਾਜ, ਬਾਬਾ ਬੰਤਾ ਰਾਮ ਘੇੜਾ ਅਕੈਡਮੀ ਦੇ ਵਿਦਿਆਰਥੀ ਬਲਵਿੰਦਰ ਕੁਮਾਰ ਤੇ ਸਾਥੀ ਅਤੇ ਮਿਸ਼ਨਰੀ ਪ੍ਰਚਾਰਕ ਗਿਆਨ ਗੰਗੜ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਾਜਰ ਰਾਮ ਮਾਨ, ਸੰਤ ਸੁਰਿੰਦਰ ਦਾਸ ਪ੍ਰਧਾਨ, ਵਨੀਤ ਬੱਧਣ ਦਿੱਲੀ, ਸੰਤ ਕਰਮ ਚੰਦ ਹੈੱਡ ਕੈਸ਼ੀਅਰ, ਸੁਖਚੈਨ ਸਿੰਘ ਕਾਲਾ ਪੰਜਾਬ ਪ੍ਰਧਾਨ, ਜਗਦੀਸ਼ ਕੁਮਾਰ ਇੰਚਾਰਜ ਸਵਾਗਤੀ ਕਮੇਟੀ, ਗੁਰਬਖਸ਼ ਸਿੰਘ ਮਹੇ ਮੀਡੀਆ ਇੰਚਾਰਜ, ਹਰਬੰਸ ਸਿੰਘ ਇੰਚਾਰਜ ਖਰੀਦ ਕਮੇਟੀ ਅਤੇ ਹੋਰ ਹਾਜ਼ਰ ਸਨ।