
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੜ੍ਹਦੀਵਾਲਾ-ਸਰਹਾਲਾ ਰੋਡ 'ਤੇ ਲੱਗੇ ਕੂੜੇ ਦਾ ਢੇਰ ਬਣੇ ਲੋਕਾਂ ਲਈ ਮੁਸੀਬਤ

ਗੌਰਵ, ਪੰਜਾਬੀ ਜਾਗਰਣ
ਗੜ੍ਹਦੀਵਾਲਾ : ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਅਭਿਆਨ ਅਤੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਧੱਜੀਆਂ ਉਡਾਉਂਦੇ ਹੋਏ ਗੜ੍ਹਦੀਵਾਲਾ ਦੇ ਸਰਹਾਲਾ ਰੋਡ, ਉਸ ਤੋਂ ਅੱਗੇ ਜਾ ਕੇ ਰਿਹਾਇਸ਼ੀ ਕਾਲੋਨੀ ਦੇ ਕਿਨਾਰੇ ’ਤੇ ਕੂੜੇ ਦਾ ਢੇਰ ਅਤੇ ਉਸ ਤੋਂ ਬਾਅਦ ਦੁਸ਼ਹਿਰਾ ਗਰਾਊਂਡ ਦੇ ਬਾਹਰ ਕੂੜੇ ਦੇ ਢੇਰ ਦੇਖਣ ਨੂੰ ਮਿਲੇ। ਲਗਾਤਾਰ ਸੁੱਟੇ ਜਾ ਰਹੇ ਕੂੜੇ ਦੇ ਢੇਰ ਹੁਣ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਚੁੱਕੇ ਹਨ। ਇੱਥੇ ਦੱਸਣਯੋਗ ਹੈ ਕਿ ਇਹ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਬਣਾਈ ਗਈ ਸੜਕ ਹੈ। ਇਸ ਰੋਡ ’ਤੇ ਕੇ ਆਰਕੇਡੀਏਵੀ ਸਕੂਲ ਦੀ ਗਰਾਊਂਡ ਹੈ ਜਿੱਥੇ ਕਿ ਬੱਚੇ ਸ਼ਾਮ ਨੂੰ ਖੇਡਣ ਆਉਂਦੇ ਹਨ ਅਤੇ ਇਹ ਇੱਕ ਰਿਹਾਇਸ਼ੀ ਇਲਾਕਾ ਹੈ ਜਿੱਥੇ ਆਲੇ-ਦੁਆਲੇ ਕੋਠੀਆਂ ਬਣੀ ਆ ਹੋਈਆਂ ਹਨ, ਇਸ ਦੇ ਕਿਨਾਰੇ ਉੱਤੇ ਹਰ ਰੋਜ਼ ਸਵੇਰੇ, ਦੁਪਹਿਰ ਅਤੇ ਸ਼ਾਮ ਗੰਦਗੀ ਦੇ ਢੇਰ ਦੇਖਣ ਨੂੰ ਮਿਲਦੇ ਹਨ, ਜਿਸ ਕਾਰਨ ਕੋਈ ਵੀ ਰਾਹਗੀਰ ਇਸ ਰੋਡ ਤੋਂ ਲੰਘਣ ਵੇਲੇ ਗੁਰੇਜ ਕਰਦਾ ਹੈ ਅਤੇ ਜੇ ਲੰਘਦਾ ਹੈ ਤਾਂ ਆਪਣੇ ਨੱਕ ਉੱਤੇ ਕੱਪੜਾ ਰੱਖ ਕੇ ਲੰਘਦਾ ਹੈ। ਇਸ ਕੂੜੇ ਦੇ ਡੰਪ ਕਾਰਨ ਆਸ-ਪਾਸ ਦੇ ਇਲਾਕੇ ਵਿੱਚ 24 ਘੰਟੇ ਅਸਹਿ ਬਦਬੂ ਫੈਲੀ ਰਹਿੰਦੀ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਜਿਸ ਨਾਲ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਬਾਰਿਸ਼ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ ਜਦੋਂ ਕੂੜਾ ਸੜਕ ’ਤੇ ਖਿੰਡ ਜਾਂਦਾ ਹੈ। ਇਸ ਤੋਂ ਇਲਾਵਾ ਕੂੜੇ ’ਤੇ ਜਮ੍ਹਾਂ ਹੁੰਦੇ ਬੇਸਹਾਰਾ ਪਸ਼ੂਆਂ ਕਾਰਨ ਸਰਹਾਲਾ ਰੋਡ ’ਤੇ ਹਰ ਵੇਲੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਇਸ ਰੋਡ ਤੋਂ ਕੂੜੇ ਦੇ ਡੰਪ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਲਾਕੇ ਦੀ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਹਲਕਾ ਟਾਂਡਾ ਦੇ ਵਿਧਾਇਕ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ। ਇਸ ਸਬੰਧੀ ਜਦੋਂ ਨਗਰ ਕੌਂਸਲ ਅਫਸਰ ਵਿਜੇ ਡੋਗਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵੇਲੇ ਬਾਹਰ ਹਾਂ ਤੁਸੀਂ ਉਸ ਕੋਲ ਆਓ ਅਤੇ ਸਾਨੂੰ ਸੁਝਾਅ ਦਿਓ ਤਾਂ ਜੋ ਅਸੀਂ ਆਪਣੇ ਸ਼ਹਿਰ ਨੂੰ ਸੁੰਦਰ ਬਣਾ ਸਕੀਏ। ਨਾਲ ਹੀ ਉਨ੍ਹਾਂ ਨੇ ਆਖਿਆ ਕਿ ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕੂੜਾ ਸਿਰਫ ਕੂੜੇਦਾਨ ਵਿੱਚ ਹੀ ਪਾਇਆ ਜਾਵੇ। ਇਸ ਸਬੰਧੀ ਵਿਵੇਕ ਗੁਪਤਾ ਪੰਜਾਬ ਟਰੇਡ ਕਮਿਸ਼ਨ ਮੈਂਬਰ ਹਲਕਾ ਟਾਂਡਾ ਉੜਮੁੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੂੜੇ ਦੇ ਪ੍ਰਤੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ, ਉਹ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕਰੇਗਾ।