ਭਗਤੀ ਦੇ ਰੰਗ ’ਚ ਰੰਗਿਆ ਝੱਜ ਬ੍ਰਾਹਮਣਾ, ਭਾਗਵਤ ਕਥਾ ਤੋਂ ਪਹਿਲਾਂ ਕੱਢੀ ਸ਼ੋਭਾ ਯਾਤਰਾ ਭਗਤੀ ਦੇ ਰੰਗ ’ਚ ਰੰਗਿਆ ਝੱਜ ਬ੍ਰਾਹਮਣਾ, ਭਾਗਵਤ ਕਥਾ ਤੋਂ ਪਹਿਲਾਂ ਕੱਢੀ ਸ਼ੋਭਾ ਯਾਤਰਾ
Publish Date: Sun, 30 Aug 2026 04:04 PM (IST)
Updated Date: Sun, 30 Aug 2026 04:07 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਪਿੰਡ ਝੱਜ ਬ੍ਰਾਹਮਣਾ ਵਿਖੇ 17ਵੀਂ ਸ਼੍ਰੀਮਦ ਭਾਗਵਤ ਕਥਾ ਦੇ ਸ਼ੁੱਭਆਰੰਭ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਤ੍ਰਿਦੇਵ ਮੰਦਰ ਕਮੇਟੀ, ਪਿੰਡ ਵਾਸੀਆਂ ਅਤੇ ਐੱਨਆਰਆਈ ਸੱਜਣਾਂ ਦੇ ਸਹਿਯੋਗ ਨਾਲ ਭਵਿਆ ਕਲਸ਼ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਪਿੰਡ ਤੋਂ ਇਲਾਵਾ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਔਰਤਾਂ ਨੇ ਸਿਰ ’ਤੇ ਕਲਸ਼ ਧਾਰਨ ਕਰ ਕੇ ਸ਼ਰਧਾ ਨਾਲ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ। ਸੰਤ-ਮਹਾਪੁਰਸ਼ਾਂ ਦੀ ਮੌਜੂਦਗੀ ਨੇ ਸ਼ੋਭਾ ਯਾਤਰਾ ਦੀ ਧਾਰਮਿਕ ਭਵਿਆਤਾ ਨੂੰ ਹੋਰ ਵਧਾ ਦਿੱਤਾ। ਇਹ ਸ਼ੋਭਾ ਯਾਤਰਾ ਪਿੰਡ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਤ੍ਰਿਦੇਵ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਪੰਡਤ ਨਰਿੰਦਰ ਕੁਮਾਰ, ਪੰਡਤ ਨਰੇਸ਼ ਕੁਮਾਰ, ਪੰਡਤ ਨਰੋਤਮ ਲਾਲ ਸ਼ਰਮਾ ਨੇ ਦੱਸਿਆ ਕਿ ਸ੍ਰੀਮਦ ਭਾਗਵਤ ਕਥਾ 30 ਅਗਸਤ ਤੋਂ 4 ਸਤੰਬਰ ਤੱਕ ਰੋਜ਼ਾਨਾ ਦੁਪਹਿਰ 4 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈ ਜਾਵੇਗੀ। ਕਥਾ ਵਾਚਕ ਸਾਧਿਕਾ ਦੇਵੀ ਸ਼੍ਰੀ ਗੌਰਾਂਗੀ ਪ੍ਰਿਆ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਦੇ ਵੱਖ-ਵੱਖ ਪ੍ਰਸੰਗਾਂ ਰਾਹੀਂ ਪ੍ਰਭੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਕਥਾ ਦੇ ਭੋਗ ਉਪਰੰਤ ਹਵਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਕਨਵੀਨਰਾਂ ਨੇ ਇਲਾਕੇ ਦੀ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ਼੍ਰੀਮਦ ਭਾਗਵਤ ਕਥਾ ਦਾ ਸਰਵਣ ਕਰਨ ਅਤੇ ਧਾਰਮਿਕ ਮਾਹੌਲ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਰਵਿੰਦਰ ਕੁਮਾਰ, ਵਿਜੇ, ਅਸ਼ੋਕ ਕੁਮਾਰ, ਨਰੇਸ਼, ਨਰੋਤਮ ਸ਼ਰਮਾ, ਸਰਪੰਚ ਗੁਰਮੀਤ ਸਿੰਘ, ਅਸ਼ਵੰਜ ਸ਼ਰਮਾ, ਸ਼ਿਵ ਦੱਤ, ਜਗਦੀਸ਼ ਰਾਏ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।