ਸਾਲਾਨਾ ਸਮਾਗਮ ਸਬੰਧੀ ਮੰਦਿਰ ਬਾਬਾ ਔਗੜ ਨਾਥ ਜੇਜੋ ਦੋਆਬਾ ਤੋਂ ਸ਼ੋਭਾ ਯਾਤਰਾ ਸਜਾਈ
ਸਾਲਾਨਾ ਸਮਾਗਮ ਦੇ ਸੰਬੰਧ ਵਿੱਚ ਮੰਦਿਰ ਬਾਬਾ ਔਗੜ ਨਾਥ ਜੇਜੋ ਦੋਆਬਾ ਤੋਂ ਸ਼ੋਭਾ ਯਾਤਰਾ ਸਜਾਈ
Publish Date: Sun, 30 Aug 2026 03:20 PM (IST)
Updated Date: Sun, 30 Aug 2026 03:22 PM (IST)
- ਸਾਲਾਨਾ ਧਾਰਮਿਕ ਸਮਾਗਮ 6 ਸਤੰਬਰ ਐਤਵਾਰ ਨੂੰ ਹੋਵੇਗਾ ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਸ਼ਿਵਾਲਿਕ ਪਹਾੜੀਆਂ ਦੀ ਗੋਦ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਜੇਜੋ ਦੁਆਬਾ ਵਿਖੇ ਸਥਿਤ ਮੰਦਿਰ ਬਾਬਾ ਔਗੜ ਸ਼੍ਰੀ ਫਤਿਹ ਨਾਥ ਵਿਖੇ ਬਾਬਾ ਔਗੜ ਸ਼੍ਰੀ ਫਤਿਹ ਨਾਥ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਅਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ’ਤੇ 6 ਸਤੰਬਰ ਐਤਵਾਰ ਨੂੰ ਸਾਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਮਾਗਮ ਨੂੰ ਮੁੱਖ ਰੱਖਦਿਆਂ ਕੱਲ ਇਸ ਅਸਥਾਨ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਮੰਦਿਰ ਤੋਂ ਸ਼ੁਰੂ ਹੋ ਕੇ ਲਾਗਲੇ ਪਿੰਡਾਂ ਬੱਦੋਵਾਲ, ਲਸਾੜਾ, ਮਹਿਦੂਦ, ਗੱਜਰ, ਬਰਿਆਣਾ, ਭਰੋਵਾਲ ਆਦਿ ਪਿੰਡਾਂ ਵਿੱਚੋਂ ਗੁਜਰੀ। ਬਾਬਾ ਔਗੜ ਸ਼੍ਰੀ ਫਤਿਹ ਨਾਥ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਓਮ ਪ੍ਰਕਾਸ਼, ਚੇਅਰਮੈਨ ਅਵਿਨਾਸ਼ ਰਾਏ ਖੰਨਾ, ਸੈਕਟਰੀ ਅਸ਼ਵਨੀ ਖੰਨਾ, ਸਰਪੰਚ ਪ੍ਰਵੀਨ ਸੋਨੀ, ਜੋਤੀ ਭੂਸ਼ਨ ਸੂਦ ਕੈਸ਼ੀਅਰ, ਗਗਨਦੀਪ, ਰੀਆ, ਰੇਨੂ ਬਾਲਾ, ਪਵਨਦੀਪ, ਗਿਰਜਾ, ਅਜੇ ਮਹਿਰਾ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਰਜ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸਰਪੰਚ ਪ੍ਰਵੀਨ ਸੋਨੀ ਤੋਂ ਪ੍ਰਾਪਤ ਹੋਈ।