
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਡੇਰਾ 108 ਸੰਤ ਬਾਬਾ ਹੰਸ ਰਾਜ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾਂ ਵਿਖੇ 57ਵੇਂ ਬਰਸੀ ਸਮਾਗਮ 108 ਸੰਤ ਬਾਬਾ ਹੰਸਰਾਜ ਮਹਾਰਾਜ ਅਤੇ 23ਵੇਂ ਸਥਾਪਨਾ ਦਿਵਸ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਬੰਧੀ ਇਸ ਅਸਥਾਨ ਦੇ ਗੱਦੀਨਸ਼ੀਨ ਸੰਤ ਮਹਿੰਦਰ ਪਾਲ, ਸੰਤ ਬਿਮਲਾ ਰਾਣੀ, ਸੰਤ ਜਸਵਿੰਦਰ ਪਾਲ ਅਤੇ ਸੰਤ ਮੋਹਨ ਪਾਲ ਅਮਰੀਕਾ ਵਾਸੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਢਾਡੀ ਫੌਜਾ ਸਿੰਘ ਫਕੀਰ ਲੁਧਿਆਣੇ ਵਾਲੇ ਅਤੇ ਬਾਬਾ ਜਤਿੰਦਰ ਸਿੰਘ ਪਿਪਲੀ ਸਾਹਿਬ ਨੇ ਕਥਾ ਕੀਰਤਨ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਅਸਥਾਨਾਂ ਤੋਂ ਪਹੁੰਚੇ ਸੰਤਾਂ-ਮਹਾਪੁਰਸ਼ਾਂ ਨੇ ਧਾਰਮਿਕ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਸਮਾਗਮ ਵਿੱਚ ਡਾ. ਰਾਜ ਕੁਮਾਰ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸੰਤ ਬਾਬਾ ਮਹਿੰਦਰ ਪਾਲ, ਸੰਤ ਬਿਮਲਾ ਰਾਣੀ ਅਤੇ ਸੰਤ ਜਸਵਿੰਦਰ ਪਾਲ ਨੇ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਅਤੇ ਹਾਜ਼ਰ ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਬੁੱਟਰ ਕੈਨੇਡਾ, ਪ੍ਰਧਾਨ ਮਾਸਟਰ ਗੁਰਨਾਮ ਚੰਦ, ਸੁਖਦੇਵ ਸਿੰਘ ਅਮਰੀਕਾ, ਪਰਗਟ ਸਿੰਘ ਉਪ ਪ੍ਰਧਾਨ, ਖਜ਼ਾਨਚੀ ਬਲਵੰਤ ਰਾਮ, ਬਲਵੀਰ ਸਿੰਘ ਅਮਰੀਕਾ, ਕੁਲਵਿੰਦਰ ਸਿੰਘ ਕੈਨੇਡਾ, ਭੁਪਿੰਦਰ ਸਿੰਘ ਇੰਗਲੈਂਡ ਅਤੇ ਸਮੂਹ ਪ੍ਰਬੰਧਕ ਕਮੇਟੀ ਡੇਰਾ ਸੱਚਖੰਡ ਪੰਡਵਾ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।