ਸਿਲਵਰ ਓਕ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਖੇਡਾਂ ’ਚ ਜਿੱਤੇ ਮੈਡਲ ਸਿਲਵਰ ਓਕ ਸਕੂਲ ਦੇ ਖਿਡਾਰੀਆਂ ਪੰਜਾਬ ਸਕੂਲ ਖੇਡਾਂ ਚ ਜਿੱਤੇ ਮੈਡਲ
Publish Date: Sat, 29 Aug 2026 05:12 PM (IST)
Updated Date: Sat, 29 Aug 2026 05:13 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਕੂਲ ਖੇਡਾਂ ਦੇ ਵਿੱਚ ਜਿੱਤ ਦੇ ਝੰਡੇ ਗੱਡ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਸਿਲਵਰ ਓਕ ਦੇ ਖਿਡਾਰੀਆਂ ਨੇ ਮਾਰਸ਼ਲ ਆਰਟ ਦੀ ਅਲੱਗ-ਅਲੱਗ ਕੈਟਾਗਰੀ ਜਿਵੇਂ ਗੱਤਕਾ, ਵੁਸ਼ੂ ਅਤੇ ਕਿੱਕ ਬਾਕਸਿੰਗ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੀ ਝੋਲੀ ਕਈ ਮੈਡਲ ਪਾਏ। ਇਸ ਮੌਕੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚ ਸਕੂਲ ਦੀ ਹੋਣਹਾਰ ਖਿਡਾਰਨ ਜਸਨੂਰ ਕੌਰ ਨੇ ਕਿੱਕ ਬਾਕਸਿੰਗ ਅਤੇ ਵੁਸ਼ੂ ਦੋਵਾਂ ਦੀ ਅੰਡਰ-19 ਕੈਟਾਗਰੀ ਵਿੱਚ ਦੋ ਗੋਲਡ ਮੈਡਲ ਹਾਸਲ ਕੀਤੇ ਅਤੇ ਸੂਬਾ ਪੱਧਰ ਲਈ ਕੁਆਲੀਫਾਈ ਕੀਤਾ। ਇਸ ਦੇ ਨਾਲ ਹੀ ਅਰਪਣ ਨੇ ਕਿੱਕ ਬਾਕਸਿੰਗ ਅੰਡਰ-14 ਦੇ ਵਿੱਚ ਅਤੇ ਗਗਨਪ੍ਰੀਤ ਨੇ ਗਤਕੇ ਦੀ ਅੰਡਰ-17 ਕੈਟਾਗਰੀ ’ਚ ਸਿਲਵਰ ਮੈਡਲ ਸਕੂਲ ਦੀ ਝੋਲੀ ਪਾਏ। ਇਸ ਤੋਂ ਇਲਾਵਾ ਅਭੀਜੀਤ ਸਿੰਘ ਨੇ ਗਤਕਾ ਅੰਡਰ-17 ਕੈਟਾਗਰੀ ਦੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਨੇ ਬੇਹਦ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਦੇ ਵਿੱਚ ਸਾਡੇ ਖਿਡਾਰੀ ਹਰ ਖੇਡ ਦੇ ਵਿੱਚ ਬੜਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਹੋਰ ਖੇਡਾਂ ਵਿੱਚ ਵੀ ਇਨ੍ਹਾਂ ਬੱਚਿਆਂ ਵਾਂਗ ਵਧੀਆ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਪੱਧਰ ਤੱਕ ਜਾਵਾਂਗੇ। ਉਨ੍ਹਾਂ ਨੇ ਸਕੂਲ ਦੇ ਖੇਡ ਵਿਭਾਗ ਦੇ ਸਾਰੇ ਕੋਚਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਇਸ ਮੌਕੇ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਗੁਰਪ੍ਰੀਤ, ਅਮਰਜੀਤ ਕੌਰ ਸੈਣੀ, ਵਿਸ਼ਾਲੀ, ਅਰਚਨਾ ਅਤੇ ਹੋਰ ਸਟਾਫ ਮੌਜੂਦ ਸਨ।