
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਸ.ਡੀ. ਕਾਲਜ ਵਿੱਚ ਫਾਈਨ ਆਰਟਸ ਮੁਕਾਬਲੇ ਦਾ ਆਯੋਜਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਪ੍ਰਿੰਸੀਪਲ ਡਾ. ਅਜੈ ਕੁਮਾਰ ਦੇ ਮਾਰਗਦਰਸ਼ਨ ਹੇਠ ਕਾਲਜ ਵਿੱਚ ਫਾਈਨ ਆਰਟਸ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਸਟਿਲ ਲਾਈਫ ਡਰਾਇੰਗ, ਕਲੇ ਮਾਡਲਿੰਗ, ਫੋਟੋਗ੍ਰਾਫੀ ਅਤੇ ਰੰਗੋਲੀ ਵਰਗੀਆਂ ਵੱਖ-ਵੱਖ ਕਲਾ ਵਿਧਾਵਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੇ ਇੰਚਾਰਜ ਪ੍ਰੋ. ਜੋਤੀ ਬਾਲਾ, ਡਾ. ਪਲਵਿੰਦਰ ਕੌਰ ਅਤੇ ਡਾ. ਦੀਪਿਕਾ ਥਾਲੀਆ ਰਹੇ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਾਜਵੀਰ ਕੌਰ ਬੀਏ ਸਮੈਸਟਰ-1 ਨੇ ਪਹਿਲਾ ਅਤੇ ਅਭਿਸ਼ੇਕ ਆਸੀ ਬੀਬੀਏ ਸਮੈਸਟਰ-3 ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਟਿਲ ਲਾਈਫ ਡਰਾਇੰਗ ਵਿੱਚ ਅਸ਼ਮਿਤਾ ਗਿੰਦਾ ਬੀਕਾਮ ਸਮੈਸਟਰ-3 ਨੇ ਪਹਿਲਾ ਸਥਾਨ ਹਾਸਲ ਕੀਤਾ। ਕਲੇ ਮਾਡਲਿੰਗ ਵਿੱਚ ਅਭਿਸ਼ੇਕ ਆਸੀ ਬੀਬੀਏ ਸਮੈਸਟਰ-3 ਅਤੇ ਫੋਟੋਗ੍ਰਾਫੀ ਵਿੱਚ ਜਸਪ੍ਰੀਤ ਕੌਰ ਬੀਏ ਸਮੈਸਟਰ-1 ਨੇ ਪ੍ਰਸ਼ੰਸਾ ਪੁਰਸਕਾਰ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿੱਚ ਰਿੱਕੀ ਬੀਕਾਮ ਸਮੈਸਟਰ-5 ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਹਾਨੀ ਸ਼ਰਮਾ ਬੀਕਾਮ ਸਮੈਸਟਰ-5 ਨੂੰ ਭਾਗੀਦਾਰੀ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਮੁਕਾਬਲੇ ਦਾ ਮੁਲਾਂਕਣ ਇਤਿਹਾਸ ਵਿਭਾਗ ਦੀ ਮੁਖੀ ਪ੍ਰੋ. ਪ੍ਰਭਕਿਰਨ ਕੌਰ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਪ੍ਰੋ. ਨੇਹਾ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੈ ਕੁਮਾਰ ਨੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਰਚਨਾਤਮਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।