
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਸਕੂਲ ਝੋਣੋਵਾਲ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਇਆ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਕਲੱਸਟਰ ਝੋਣੋਵਾਲ ਅਧੀਨ ਪੈਂਦੇ ਵੱਖ-ਵੱਖ ਐਲੀਮੈਂਟਰੀ ਤੇ ਪ੍ਰਾਈਵੇਟ ਸਕੂਲਾਂ ਦੇ ਅੰਡਰ-11 ਬੱਚਿਆਂ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦਾ ਉਦਘਾਟਨ ਸੈਂਟਰ ਹੈੱਡ ਟੀਚਰ ਨਰੇਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਨਰੇਸ਼ ਕੁਮਾਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਅਸੀਂ ਮਾੜੀਆਂ ਕੁਰੀਤੀਆਂ ਤੋਂ ਵੀ ਦੂਰ ਰਹਿ ਸਕਦੇ ਹਾ। ਇਸ ਮੌਕੇ ਅਸ਼ਵਨੀ ਰਾਣਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਕਬੱਡੀ (ਮੁੰਡੇ) ਸ.ਐ.ਸ ਗੜੀ ਮਾਨਸੋਵਾਲ ਪਹਿਲਾ, ਸ.ਐ.ਸ ਭਵਾਨੀਪੁਰ ਦੂਜਾ, ਕਬੱਡੀ (ਕੁੜੀਆਂ) ਗੜੀ ਮਾਨਸੋਵਾਲ ਪਹਿਲਾ ਤੇ ਡੱਲੇਵਾਲ ਦੂਜਾ, ਐੱਮਬੀਜੀ ਸਕੂਲ ਮਾਨਸੋਵਾਲ ਨੇ ਖੋ-ਖੋ (ਮੁੰਡੇ ਤੇ ਕੁੜੀਆਂ), ਯੋਗਾ (ਮੁੰਡੇ ਤੇ ਕੁੜੀਆਂ) ਤੇ ਸ਼ਤਰੰਜ (ਮੁੰਡੇ ਤੇ ਕੁੜੀਆਂ) ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੈੱਡ ਟੀਚਰ ਆਰਤੀ ਚੰਦੇਲ, ਪੀਟੀ ਕੁਲਵੰਤ ਕੌਰ, ਅਸ਼ਵਨੀ ਰਾਣਾ, ਜਸਵਿੰਦਰ ਸਿੰਘ, ਰਘਬੀਰ ਸਿੰਘ, ਰਾਜ ਰਾਣੀ, ਖੁਸ਼ਵਿੰਦਰ ਕੌਰ, ਮੰਜੂ ਬਾਲਾ, ਸੁਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਜਸਬੀਰ ਸਿੰਘ, ਕਿਰਨਦੀਪ ਕੌਰ, ਪਵਨਦੀਪ ਕੌਰ, ਪਰਮਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।