
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਸ਼ਵ ਅਰਜਨ ਵੈਲਫੇਅਰ ਸੁਸਾਇਟੀ ਵੱਲੋਂ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ ਦਾ ਕੰਮ ਜਾਰੀ

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਵਿਸ਼ਵ ਅਰਜਨ ਵੈੱਲਫੇਅਰ ਸੁਸਾਇਟੀ ਸੈਲਾ ਖੁਰਦ ਦੀ ਚੇਅਰਮੈਨ ਸਰਿਤਾ ਸ਼ਰਮਾ ਅਤੇ ਪ੍ਰਧਾਨ ਡਾ. ਕੁਲਵਿੰਦਰ ਬਿੱਟੂ ਵੱਲੋਂ ਸੁਸਾਇਟੀ ਦੇ ਹੋਰ ਮੈਂਬਰਾਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਪਿਛਲੇ ਲੰਬੇ ਸਮੇਂ ਤੋਂ ਸੈਲਾ ਖੁਰਦ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ। ਸਰਿਤਾ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਿੰਡ ਕਾਲੇਵਾਲ, ਲੱਲੀਆਂ ਅਤੇ ਸਾਧੋਵਾਲ ਵਿਖੇ ਨਿੱਮ, ਅੰਬ, ਅਮਰੂਦ, ਬੋਤਲਪਾਮ, ਸਾਗਵਾਨ ਅਤੇ ਅਰਜਨ ਦੇ ਬੂਟੇ ਲਗਾਏ ਗਏ ਅਤੇ ਕੁਝ ਦਿਨ ਪਹਿਲਾਂ ਵਣਜਾਰਾ ਕੈਫੇ ਵਿੱਚ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਫਲਦਾਰ, ਫੁੱਲਦਾਰ ਅਤੇ ਛਾਂਦਾਰ 200 ਬੂਟੇ ਵੰਡੇ ਗਏ। ਸੁਸਾਇਟੀ ਕੋਲ ਹਾਲੇ ਵੀ ਵੱਖ-ਵੱਖ ਤਰ੍ਹਾਂ ਦੇ ਕਾਫੀ ਬੂਟੇ ਪਏ ਹਨ। ਜਿਹੜੇ ਵੀ ਸੱਜਣ ਆਪਣੇ ਪਿੰਡਾਂ ਵਿੱਚ ਬੂਟੇ ਲਗਵਾਉਣੇ ਚਾਹਣ ਤਾਂ ਉਹ ਮੁਫ਼ਤ ਵਿੱਚ ਉਨ੍ਹਾਂ ਤੋਂ ਬੂਟੇ ਪ੍ਰਾਪਤ ਕਰ ਸਕਦੇ ਹਨ। ਡਾ. ਕੁਲਵਿੰਦਰ ਬਿੱਟੂ ਨੇ ਕਿਹਾ ਕਿ ਜ਼ਿੰਦਗੀ ਜਿਊਣ ਲਈ ਸ਼ੁੱਧ ਹਵਾ ਤੇ ਸਾਫ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਦੁੱਖ ਦੀ ਗੱਲ ਹੈ ਕਿ ਮਨੁੱਖੀ ਲਾਪ੍ਰਵਾਹੀ ਕਾਰਨ ਇਹ ਦੋਵੇਂ ਗੰਧਲੇ ਹੋ ਰਹੇ ਹਨ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।