
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈ ਕੌਰਨਿਅਲ ਟ੍ਰਾਂਸਪਲਾਂਟੇਸ਼ਨ ਸਬੰਧੀ ਕੀਤੀ ਮੀਟਿੰਗ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਰੋਟਰੀ ਆਈ ਕੌਰਨਿਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵੱਲੋਂ ਗੜ੍ਹਸ਼ੰਕਰ ਵਿੱਚ ਆਦਰਸ਼ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਲਖਵਿੰਦਰ ਕੁਮਾਰ ਪ੍ਰਧਾਨ, ਰਮਨਦੀਪ ਪ੍ਰੈੱਸ ਸਕੱਤਰ, ਬਖਸ਼ੀਸ਼ ਕੌਰ ਸੀਨੀਅਰ ਵਾਈਸ ਪ੍ਰਧਾਨ ਆਦਰਸ਼ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ, ਸਤੀਸ਼ ਕੁਮਾਰ ਸੋਨੀ ਸੰਸਥਾਪਕ ਪ੍ਰਧਾਨ, ਸੀਮਾ ਰਾਣੀ ਜ਼ਿਲ੍ਹਾ ਸਕਤੱਰ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਤਰਸੇਮ ਸਿੰਘ ਚੇਅਰਮੈਨ ਨੇ ਦੱਸਿਆ ਕਿ ਰੋਟਰੀ ਕਲੱਬ ਸੰਸਥਾ ਨੇ ਹੁਣ ਤੱਕ 1993 ਤੋ ਵੱਧ ਆਈ ਕੋਰਨੀਆਂ ਟਰਾਂਸਪਲਾਂਟ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ, ਜਿਸ ਪ੍ਰਭਾਵ ਕਾਰਨ ਹੁਣ ਤਕ ਸੈਂਕੜੇ ਦਾਨੀਆ ਵੱਲੋਂ ਅੱਖਾਂ ਅਤੇ ਸਰੀਰ ਦਾਨ ਕਰਨ ਲਈ ਪੰਜੀਕਰਨ ਕੀਤਾ ਜਾ ਚੁੱਕਾ ਹੈ ਅਤੇ ਸੰਸਥਾ ਵੱਲੋਂ 4173 ਨੇਤਰਹੀਣਾਂ ਨੂੰ ਇਸ ਮੁਹਿੰਮ ਰਾਹੀਂ ਰੋਸ਼ਨੀ ਦਿੱਤੀ ਜਾ ਚੁੱਕੀ ਹੈ। ਡਾ. ਲਖਵਿੰਦਰ ਕੁਮਾਰ ਨੇ ਦੱਸਿਆ ਕਿ ਮਰਨ ਉਪਰੰਤ ਮ੍ਰਿਤਕ ਸਰੀਰ ਵਿੱਚੋਂ ਛੇ ਤੋਂ ਬਾਰਾਂ ਘੰਟਿਆਂ ਦੇ ਅੰਦਰ ਅੱਖਾਂ ਕੱਢ ਲਈਆਂ ਜਾਂਦੀਆਂ ਹਨ ਅਤੇ ਉਸੀ ਵਕਤ ਲੋੜਵੰਦ ਦੋ ਵਿਅਕਤੀਆਂ ਨੂੰ ਰੋਸ਼ਨੀ ਦੇ ਦਿੱਤੀ ਜਾਂਦੀ ਹੈ, ਇਹ ਕਾਰਜ ਬਿਨਾ ਕਿਸੇ ਖਰਚ ਤੋਂ ਕੀਤਾ ਜਾਂਦਾ ਹੈ। ਸਤੀਸ਼ ਕੁਮਾਰ ਸੋਨੀ ਅਤੇ ਸੀਮਾ ਰਾਣੀ ਨੇ ਰੋਟਰੀ ਆਈ ਕੌਰਨਿਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਆਈ ਕੋਰਨਿਅਲ ਟਰਾਂਸਪਲਾਂਟ ਸੁਸਾਇਟੀ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਉਪਰੰਤ ਆਈ ਕੋਰਨਿਅਲ ਟਰਾਂਸਪਲਾਂਟ ਸੁਸਾਇਟੀ ਵੱਲੋਂ ਆਦਰਸ਼ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਦਾ ਸਨਮਾਨ ਪੱਤਰ ਦੇ ਕੇ ਸਨਮਾਨ ਵੀ ਕੀਤਾ ਗਿਆ।