
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਰਬਾਰ ਬਾਬਾ ਗੁੱਗਾ ਜਾਹਰ ਪੀਰ ਹਰਿਆਣਾ ਤੋਂ ਨੰਗੇ ਪੈਰੀਂ 8 ਰੋਜ਼ਾ ਰਬਾਨਾ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਕਸਬਾ ਹਰਿਆਣਾ ਸਥਿਤ ਪ੍ਰਾਚੀਨ ਅਤੇ ਇਤਿਹਾਸਕ ਧਾਰਮਿਕ ਅਸਥਾਨ ਗੁੱਗਾ ਜਾਹਿਰ ਪੀਰ ਜੀ ਦੇ ਪਾਵਨ ਦਰਬਾਰ ਤੋਂ ਗੱਦੀਨਸ਼ੀਨ ਬਾਬਾ ਅਸ਼ਨੀ ਕੁਮਾਰ ਦੀ ਅਗਵਾਈ ਹੇਠ ਛਤਰ ਪਰਿਕਰਮਾ ਸੇਵਾ ਦਲ ਵੱਲੋਂ ਨੰਗੇ ਪੈਰੀਂ 8 ਰੋਜ਼ਾ ਇਲਾਕੇ ਦੀ ਪਰਿਕਰਮਾ ਦਾ ਬਾਬਾ ਜੀ ਦੇ ਜੈਕਾਰਿਆਂ ਨਾਲ ਸ਼ੁੱਭਆਰੰਭ ਕੀਤਾ ਗਿਆ। ਇਸ ਦੌਰਾਨ ਸੇਵਾ ਦਲ ਵੱਲੋਂ ਗੁੱਗਾ ਜਾਹਿਰ ਪੀਰ ਜੀ ਦੀ ਪਾਵਨ ਗਾਥਾ ਦਾ ਗਾਇਨ ਅਤੇ ਪ੍ਰਚਾਰ-ਪ੍ਰਸਾਰ ਕਰਦਿਆਂ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਪਹੁੰਚ ਕੀਤੀ ਜਾਵੇਗੀ। ਰਵਾਨਾ ਹੋਣ ਤੋਂ ਪਹਿਲਾਂ ਬਾਬਾ ਅਸ਼ਨੀ ਕੁਮਾਰ ਨੇ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਉਪਰੰਤ ਕਾਲਾ ਮਰਵਾਹਾ ਗੁੱਗਾ ਗਾਇਨ ਮੰਡਲੀ ਵੱਲੋਂ ਬਾਬਾ ਜੀ ਦੀ ਆਰਤੀ ਉਤਾਰਨ ਦੌਰਾਨ ‘ਅਰਜਾਦਾ ਤੇਰਾ ਸੋਹਿਲਾ’, ‘ਅੱਜ ਚੇਲੇ ਨੇ ਮੜ੍ਹੀ ਦੇ ਵਿਚੋਂ ਜਾਣਾ’ ਅਤੇ ‘ਸ਼ਾਇਦ ਮਨ ਮੇਹਰ ਪੈ ਜਾਵੇ’ ਆਦਿ ਧਾਰਮਿਕ ਰਚਨਾਵਾਂ ਦਾ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਮੰਡਲੀ ਬਾਬਾ ਜੀ ਦੀਆਂ ਅਲੌਕਿਕ ਗਾਥਾਵਾਂ ਦਾ ਗਾਇਨ ਕਰਦੀ ਹੋਈ ਦਰਬਾਰ ਤੋਂ ਪਰਿਕਰਮਾ ਲਈ ਰਵਾਨਾ ਹੋਈ।
ਇਸ ਤੋਂ ਪਹਿਲਾਂ ਸੰਗਤਾਂ ਨੇ ਬਾਬਾ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਦੀ ਭਾਰੀ ਹਾਜ਼ਰੀ ਦਰਮਿਆਨ ਬਾਬਾ ਅਸ਼ਨੀ ਕੁਮਾਰ ਨੇ ਛਤਰ ਚੁੱਕ ਕੇ ਪਰਿਕਰਮਾ ਦਾ ਸ਼ੁੱਭਆਰੰਭ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਾਬਾ ਅਸ਼ਨੀ ਕੁਮਾਰ, ਪਰਮਜੀਤ ਸੋਨੂੰ ਜਲੰਧਰ, ਵਿੰਦਰ ਇਟਲੀ, ਰਾਮ ਦਿਆਲ, ਮਨਜੀਤ ਸਿੰਘ ਮੱਖਣ, ਮਨਜੀਤ ਸਿੰਘ ਵਿੱਕੀ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਸਰਪੰਚ ਕਰਮ ਸਿੰਘ ਤਾਜਪੁਰ, ਕੁਲਵੰਤ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ ਸਮੇਤ ਕਈ ਹੋਰ ਸ਼ਰਧਾਲੂ ਸ਼ਾਮਲ ਹੋਏ। ਇਸ ਮੌਕੇ ਬਾਬਾ ਅਸ਼ਨੀ ਕੁਮਾਰ ਨੇ ਦੱਸਿਆ ਕਿ ਛਤਰ ਪਰਿਕਰਮਾ ਸੇਵਾ ਦਲ 4 ਸਤੰਬਰ ਦੀ ਸ਼ਾਮ ਨੂੰ ਆਪਣੀ 8 ਰੋਜ਼ਾ ਪਰਿਕਰਮਾ ਪੂਰੀ ਕਰ ਕੇ ਮੁੜ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚੇਗਾ। 5 ਸਤੰਬਰ ਨੂੰ ਗੁੱਗਾ ਨੌਮੀ ਦੇ ਪਾਵਨ ਮੌਕੇ ’ਤੇ ਇਲਾਕੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਸੇਵੀਆਂ ਅਤੇ ਮਿੱਠੀ ਚੂਰੀ ਦਾ ਭੋਗ ਲਗਾ ਕੇ ਨਤਮਸਤਕ ਹੋਣਗੀਆਂ।