ਬਿਜਲੀ ਦਫ਼ਤਰ ’ਚ ਹੜਤਾਲ ਦੌਰਾਨ ਸਰਕਾਰ ਖ਼ਿਲਾਫ਼ ਕੀਤੀ ਗੇਟ ਰੈਲੀ ਬਿਜਲੀ ਦਫਤਰ ਹਰਿਆਣਾ ਵਿਖੇ ਹੜਤਾਲ ਦੌਰਾਨ ਸਰਕਾਰ ਖਿਲਾਫ ਗੇਟ ਰੈਲੀ ਕੀਤੀ
Publish Date: Fri, 28 Aug 2026 04:00 PM (IST)
Updated Date: Fri, 28 Aug 2026 04:01 PM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਸਮੂਹਿਕ ਹੜਤਾਲ ਦੇ ਸੱਦੇ ਤਹਿਤ ਕੱਲ ਪੀਐੱਸਪੀਸੀਐੱਲ ਸਬ ਡਵੀਜ਼ਨ ਹਰਿਆਣਾ ਵਿਖੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਲਾਈਨਮੈਨ ਜਸਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਪੂਰਾ ਕਰੇ। ਮੁਲਾਜ਼ਮ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬਿਜਲੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਗਰੁੱਪ, ਬਘੇਲ ਸਿੰਘ ਪ੍ਰਧਾਨ ਟੀਐੱਸਯੂ, ਸੰਜੀਤ ਸਿੰਘ ਏਟਕ, ਸਿਮਰਨਜੀਤ ਸਿੰਘ ਮੀਤ ਪ੍ਰਧਾਨ, ਇੰਜੀ. ਪ੍ਰਕਾਸ਼ ਸਿੰਘ ਜੇਈ, ਇੰਜ. ਗੁਰਪ੍ਰੀਤ ਸਿੰਘ, ਇੰਜੀ. ਕੁਲਬੀਰ ਸਿੰਘ ਜੇਈ, ਸੰਦੀਪ ਕੁਮਾਰ ਆਰਏ, ਬਲਵਿੰਦਰ ਕੌਰ ਯੂਡੀਸੀ, ਦਲਵਿੰਦਰ ਕੌਰ, ਸੁਨੀਲ ਪਾਂਡੇ ਕੈਸ਼ੀਅਰ, ਕਰਨੈਲ ਸਿੰਘ ਲਾਈਨਮੈਨ, ਰਮਤੇਜ ਸਿੰਘ ਲਾਈਨਮੈਨ, ਸੁਰਜੀਤ ਸਿੰਘ ਲਾਈਨਮੈਨ, ਬਾਲ ਕਿਸ਼ਨ ਲਾਈਨਮੈਨ, ਰਵਿੰਦਰ ਕੁਮਾਰ ਐੱਸਐੱਸਏ ਅਤੇ ਵਿਪਨ ਕੁਮਾਰ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।