
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਰਨਲ ਲਵਦੀਪ ਸਿੰਘ ਸੈਣੀ ਵੱਲੋਂ ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ ਦਾ ਕੀਤਾ ਗਿਆ ਨਿਰੀਖਣ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਰਨਲ ਲਵਦੀਪ ਸਿੰਘ ਸੈਣੀ, ਸੈਨਾ ਮੈਡਲ, ਕਮਾਂਡਿੰਗ ਅਫਸਰ, 12 ਪੰਜਾਬ ਬਟਾਲੀਅਨ ਐੱਨਸੀਸੀ, ਹੁਸ਼ਿਆਰਪੁਰ ਵੱਲੋਂ 25 ਅਗਸਤ 2026 ਨੂੰ ਕਾਲਜ ਦਾ ਦੌਰਾ ਕੀਤਾ ਗਿਆ। ਸਭ ਤੋਂ ਪਹਿਲਾਂ ਕਰਨਲ ਲਵਦੀਪ ਸਿੰਘ ਸੈਣੀ ਦਾ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ, ਪ੍ਰੋ. ਸੁਰੇਸ਼ ਕੁਮਾਰ ਅਤੇ ਐੱਨਸੀਸੀ ਇੰਚਾਰਜ ਪ੍ਰੋ. ਪਾਰਸ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਐੱਨਸੀਸੀ ਕੈਡਿਟਾਂ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ। ਗਾਰਡ ਆਫ਼ ਆਨਰ ਦੀ ਅਗਵਾਈ ਗਾਰਡ ਕਮਾਂਡਰ ਕਰਮਨ ਸਿੰਘ ਨੇ ਕੀਤੀ। ਇਸ ਮੌਕੇ ਪਾਇਲਟਿੰਗ ਦੀ ਜ਼ਿੰਮੇਵਾਰੀ ਕੈਡਿਟ ਰਿਚਿਕਾ ਠਾਕੁਰ, ਕੈਡਿਟ ਸਰਭਜੀਤ ਕੌਰ ਅਤੇ ਕੈਡਿਟ ਜਸਲੀਨ ਵੱਲੋਂ ਨਿਭਾਈ ਗਈ। ਇਸ ਦੌਰਾਨ ਕਰਨਲ ਲਵਦੀਪ ਸਿੰਘ ਸੈਣੀ, ਸੈਨਾ ਮੈਡਲ ਨੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਅਤੇ ਐੱਨਸੀਸੀ ਦੀਆਂ ਸਰਗਰਮੀਆਂ, ਕੈਡਿਟਾਂ ਦੀ ਟ੍ਰੇਨਿੰਗ ਅਤੇ ਹੋਰ ਮਾਮਲਿਆਂ ਸੰਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਵੱਲੋਂ ਕਾਲਜ ਦੇ ਐੱਨਸੀਸੀ ਕਮਰੇ, ਸਟੋਰ ਰੂਮ ਅਤੇ ਐੱਨਸੀਸੀ ਨਾਲ ਸਬੰਧਿਤ ਹੋਰ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਸਮੇਂ ਸੂਬੇਦਾਰ ਮੇਜਰ ਕ੍ਰਿਸ਼ਨ ਸਿੰਘ, ਹਵਲਦਾਰ ਲਲਿਤ ਅਤੇ ਪੀਆਈ ਸਟਾਫ ਦੇ ਮੈਂਬਰ ਮੌਜੂਦ ਸਨ।