
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਮੁਕਾਬਲੇ ’ਚ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ

ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ : ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜ੍ਹਦੀਵਾਲਾ ਵਿੱਚ ਰੱਖੜੀ ਦੇ ਤਿਉਹਾਰ ਵਿੱਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪ੍ਰਿੰਸੀਪਲ ਸ਼ੇਖਰ ਮੋਦਗਿਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਹ ਮੁਕਾਬਲੇ ਚੌਥੇ ਸਦਨ ਦੇ ਇੰਚਾਰਜ ਕੁਲਜੀਤ ਕੌਰ ਵੱਲੋਂ ਕਰਵਾਏ ਗਏ। ਇਹ ਮੁਕਾਬਲਾ ਕਲਾਸ ਤੀਜੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾ ਦਾ ਸੁੰਦਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਕਿਸਮਾਂ ਦੀਆਂ ਆਕਰਸ਼ਕ ਅਤੇ ਰੰਗ-ਬਿਰੰਗੀਆਂ ਰੱਖੜੀਆ ਬਣਾਈਆਂ। ਇਸ ਮੁਕਾਬਲੇ ਦੀ ਨਿਰਣਾਇਕ ਸੋਨੀਆ ਰਹੀ। ਕਲਾਸ ਤੀਜੀ-ਚੌਥੀ ਵਿੱਚ ਕਲਾਸ ਚੌਥੀ ਲੋਟਸ ਦੀ ਵਿਦਿਆਰਥਣ ਇਸ਼ਿਤਾ ਡੱਡਵਾਲ ਨੇ ਪਹਿਲਾ, ਕਲਾਸ ਤੀਜੀ ਲੋਟਸ ਦੀ ਵਿਦਿਆਰਥਣ ਰਵਨੀਤ ਕੌਰ ਨੇ ਦੂਜਾ ਅਤੇ ਕਲਾਸ ਤੀਜੀ ਲੋਟਸ ਦੀ ਵਿਦਿਆਰਥਣ ਪਰਿਣੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ ਪੰਜਵੀਂ-ਸੱਤਵੀਂ ਵਿੱਚ ਕਲਾਸ ਛੇਵੀਂ ਰੋਜ਼ ਦੀ ਵਿਦਿਆਰਥਣ ਤਨੀਸ਼ਾ ਨੇ ਪਹਿਲਾ, ਕਲਾਸ ਸੱਤਵੀਂ ਲੋਟਸ ਦੀ ਵਿਦਿਆਰਥਣ ਜਸਮੀਤ ਕੌਰ ਨੇ ਦੂਜਾ ਅਤੇ ਕਲਾਸ ਸੱਤਵੀਂ ਰੋਜ਼ ਦੀ ਵਿਦਿਆਰਥਣ ਅਸ਼ਵਨੀ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਤਮ ਰਾਖੀਆਂ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਰੱਖੜੀ ਦੀ ਵਧਾਈ ਦਿੱਤੀ ਅਤੇ ਰੱਖੜੀ ਦੇ ਮਹੱਤਵ ਬਾਰੇ ਦੱਸਿਆ।