
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਭਾਗਵਤ ਕਥਾ 30 ਤੋਂ ਆਰੰਭ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 17ਵੀਂ ਸ਼੍ਰੀਮਦ ਭਾਗਵਤ ਕਥਾ 30 ਅਗਸਤ ਤੋਂ 4 ਸਤੰਬਰ ਤੱਕ ਕੀਤਾ ਜਾਵੇਗਾ। ਪਿੰਡ ਝੱਜ ਬ੍ਰਾਹਮਣਾ ਦੇ ਤ੍ਰਿਦੇਵ ਮੰਦਰ ਵਿਚ ਹੋਣ ਵਾਲੀ ਇਹ ਭਾਗਵਤ ਕਥਾ ਮੰਦਰ ਕਮੇਟੀ, ਪਿੰਡ ਵਾਸੀਆਂ ਅਤੇ ਐੱਨਆਰਆਈ ਸੱਜਣਾਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਇਸ ਸਬੰਧੀ ਪੰਡਤ ਨਰਿੰਦਰ ਕੁਮਾਰ, ਪੰਡਤ ਨਰੇਸ਼ ਕੁਮਾਰ (ਕੈਂਪਸ ਸੈਂਟਰ) ਤੇ ਪੰਡਤ ਨਰੋਤਮ ਲਾਲ ਸ਼ਰਮਾ ਨੇ ਦੱਸਿਆ ਕਿ ਕਥਾ ਵਾਚਕ ਸਾਧਿਕਾ ਦੇਵੀ ਸ਼੍ਰੀ ਗੌਰਾਂਗੀ ਪ੍ਰਿਆ ਜੀ ਵੱਲੋਂ 30 ਅਗਸਤ ਤੋਂ 4 ਸਤੰਬਰ ਤੱਕ ਹਰ ਰੋਜ਼ ਦੁਪਹਿਰ 4 ਵਜੇ ਤੋਂ ਸ਼ਾਮ 7 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਦਾ ਕੀਤੀ ਜਾਵੇਗੀ। ਸਾਧਿਕਾ ਦੇਵੀ ਸ਼੍ਰੀ ਗੌਰਾਂਗੀ ਪ੍ਰਿਆ ਜੀ ਧਾਰਮਿਕ ਅਤੇ ਅਧਿਆਤਮਿਕ ਪ੍ਰਸੰਗਾਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਸਮਾਗਮ ਦੀ ਸ਼ੁਰੂਆਤ 29 ਅਗਸਤ ਨੂੰ ਸ਼ਾਮ 5 ਵਜੇ ਸ਼ੋਭਾ ਯਾਤਰਾ ਨਾਲ ਹੋਵੇਗੀ। 4 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਉਤਸਵ ਅਤੇ ਕਥਾ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਉਪਰੰਤ 5 ਸਤੰਬਰ ਨੂੰ ਸ਼੍ਰੀਮਦ ਭਾਗਵਤ ਕਥਾ ਦਾ ਭੋਗ ਪਾਉਣ ਉਪਰੰਤ ਹਵਨ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਰਵਿੰਦਰ ਕੁਮਾਰ, ਵਿਜੈ, ਅਸ਼ੋਕ ਕੁਮਾਰ, ਨਰੇਸ਼, ਨਰੋਤਮ ਸ਼ਰਮਾ, ਸਰਪੰਚ ਗੁਰਮੀਤ ਸਿੰਘ, ਅਸ਼ਵੰਜ ਸ਼ਰਮਾ, ਸ਼ਿਵ ਦੱਤ, ਜਗਦੀਸ਼ ਰਾਏ, ਪਰਵੀਨ ਕੁਮਾਰੀ, ਪ੍ਰਦੀਪ ਰਾਣੀ, ਕਾਂਤਾ ਰਾਣੀ, ਕਮਲੇਸ਼ ਰਾਣੀ, ਪੂਨਮ ਰਾਣੀ ਸਮੇਤ ਹੋਰ ਸੰਗਤ ਹਾਜ਼ਰ ਸਨ।